ਜਲੰਧਰ: ਸਤਲੁਜ ਦਰਿਆ ਦੇ ਨਾਕੇ ਤੋਂ ਲੰਘਣ ਵਾਲੀ ਹਰ ਗੱਡੀ ਦੀ ਹੋ ਰਹੀ ਹੈ ਚੈਕਿੰਗ - weather in punjab
ਜਲੰਧਰ: ਕਸਬਾ ਫਿਲੌਰ ਵਿੱਖੇ ਸਤਲੁਜ ਦਰਿਆ ਤੇ ਪੁਲਿਸ ਵੱਲੋਂ ਨਾਕੇ 'ਤੇ ਪੂਰੀ ਤਰ੍ਹਾਂ ਸਖ਼ਤੀ ਕੀਤੀ ਜਾ ਰਹੀ ਹੈ ਅਤੇ ਸੁਰੱਖਿਆ ਨੂੰ ਦੇਖਦੇ ਹੋਏ ਨਾਕੇ ਤੋਂ ਲੰਘਣ ਵਾਲੀ ਹਰੇਕ ਗੱਡੀ ਦੀ ਪੂਰੀ ਤਰ੍ਹਾਂ ਚੈਕਿੰਗ ਕੀਤੀ ਜਾ ਰਹੀ ਹੈ। ਨਾਕੇ ਦੇ ਇੰਚਾਰਜ ਸੁਰੇਸ਼ ਕੁਮਾਰ ਨੇ ਦੱਸਿਆ ਕਿ ਠੰਢ ਦੇ ਮੌਸਮ ਦੇ ਦੌਰਾਨ ਧੁੰਦ ਕਾਫ਼ੀ ਪੈਂਦੀ ਹੈ ਅਤੇ ਧੁੰਦ ਦਾ ਫਾਇਦਾ ਚੁੱਕਦੇ ਹੋਏ ਮਾੜੇ ਅਨਸਰ ਕਈ ਵਾਰ ਗ਼ਲਤ ਕੰਮ ਕਰਦੇ ਹਨ। ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਇਸ ਨਾਕੇ ਤੋਂ ਲੰਘਣ ਵਾਲੀ ਹਰ ਇੱਕ ਗੱਡੀ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਹ ਚੈਕਿੰਗ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀਤੀ ਜਾ ਰਹੀ ਹੈ।