ਜਲੰਧਰ: ਪੰਜਾਬ ਪੁਲਿਸ ਦੇ ASI ਨੂੰ ਕਾਰ ਚਾਲਕ ਨੌਜਵਾਨ ਨੇ ਸੜਕ 'ਤੇ ਘਸੀਟਿਆ - ਪੰਜਾਬ ਪੁਲਿਸ ਦੇ ਏਐੱਸਆਈ 'ਤੇ ਹਮਲਾ
ਜਲੰਧਰ: ਥਾਣਾ ਨੰਬਰ 6 ਦੇ ਅਧੀਨ ਪੈਂਦੇ ਮਿਲਕ ਬਾਰ ਚੌਕ ਵਿਖੇ ਜਦੋਂ ਅੱਜ ਪੁਲਿਸ ਪਾਰਟੀ ਵੱਲੋਂ ਕੀਤੀ ਗਈ ਨਾਕਾਬੰਦੀ ਦੌਰਾਨ ਇੱਕ ਨੌਜਵਾਨ ਕਾਰ ਲੈ ਕੇ ਇਸ ਨਾਕੇ ਤੋਂ ਗੁਜ਼ਰਿਆ, ਪੁਲਿਸ ਦੇ ਰੋਕਣ 'ਤੇ ਵੀ ਜਦੋਂ ਨੌਜਵਾਨ ਨਹੀਂ ਰੁਕਿਆ ਜਿਸ ਤੋਂ ਬਾਅਦ ਏਐੱਸਆਈ ਮੁਲਖ ਰਾਜ ਨੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਨੌਜਵਾਨ ਕਾਰ ਨੂੰ ਰੋਕਣ ਦੀ ਬਜਾਏ ਏਐੱਸਆਈ ਨੂੰ ਹੀ ਕਾਰ ਦੇ ਬੋਨਟ 'ਤੇ ਘਸੀਟਦਾ ਹੋਇਆ ਦੂਰ ਤੱਕ ਲੈ ਗਿਆ। ਆਮ ਲੋਕਾਂ ਅਤੇ ਪੁਲਿਸ ਨੇ ਮੁਸ਼ਕਲ ਨਾਨ ਕਾਰ ਨੂੰ ਰੋਕ ਕੇ ਏਐੱਸਅਈ ਦੀ ਜਾਨ ਬਚਾਈ। ਮੁਲਜ਼ਮ ਨੌਜਵਾਨ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।
Last Updated : May 2, 2020, 2:35 PM IST