ਪੰਜਾਬ

punjab

ETV Bharat / videos

ਹਾਕੀ ਟੀਮ ਦਾ ਉਲੰਪਿਕ ਸੈਮੀਫਾਈਨਲ 'ਚ ਪੁੱਜਣਾ ਸਾਡੇ ਲਈ ਮਾਣ-ਬੀਬੀ ਜਾਗੀਰ ਕੌਰ

By

Published : Aug 3, 2021, 6:41 PM IST

ਓਲੰਪਿਕ ਖੇਡਾਂ ’ਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਭਾਰਤੀ ਹਾਕੀ ਟੀਮ ਨੇ ਸੈਮੀਫਾਈਨਲ 'ਚ ਐਂਟਰੀ ਲੈ ਲਈ ਹੈ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਭਾਰਤੀ ਹਾਕੀ ਦੀ ਪੁਰਸ਼ ਤੇ ਮਹਿਲਾ ਦੋਵੇਂ ਟੀਮਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੀ ਹੌਸਲਾਅਫਜ਼ਾਈ ਕੀਤੀ। ਉਨ੍ਹਾਂ ਆਖਿਆ ਕਿ ਭਾਰਤ ਦੀ ਦੋਵੇਂ ਹਾਕੀ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਭਾਰਤ ਦੀਆਂ ਦੋਹਾਂ ਹਾਕੀ ਟੀਮਾਂ ਦਾ ਸੈਮੀਫਾਈਨਲ ਵਿੱਚ ਪੁੱਜਣਾ ਸਾਡੇ ਲਈ ਬੇਹਦ ਮਾਣ ਵਾਲੀ ਹੈ ਗੱਲ ਹੈ। ਸਾਨੂੰ ਸਾਡੇ ਭਾਰਤੀ ਖਿਡਾਰੀਆਂ 'ਤੇ ਮਾਣ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਇਸ ਵਾਰ ਮਹਿਲਾ ਤੇ ਪੁਰਸ਼ਾਂ ਦੋਹਾਂ ਟੀਮਾਂ 'ਚ ਪੰਜਾਬ ਦੇ ਖਿਡਾਰੀ ਹਨ, ਤੇ ਇਨ੍ਹਾਂ ਖਿਡਾਰੀਆਂ ਵੱਲੋਂ ਮੈਚ ਦੇ ਦੌਰਾਨ ਚੰਗਾ ਪ੍ਰਦਰਸ਼ਨ ਕੀਤਾ ਗਿਆ ਹੈ। ਇਹ ਸਾਡੇ ਲਈ ਬੇਹਦ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਾਸੀਆਂ ਸਣੇ ਸ਼੍ਰੋਮਣੀ ਕਮੇਟੀ ਦੋਹਾਂ ਟੀਮਾਂ ਦੀ ਜਿੱਤ ਲਈ ਅਰਦਾਸ ਕਰ ਰਹੀ ਹੈ। ਉੁਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ, ਪੁਰਸ਼ ਹਾਕੀ ਟੀਮ ਕਾਂਸੇ ਦਾ ਤਮਗਾ ਜ਼ਰੂਰ ਜਿੱਤ ਕੇ ਆਵੇਗੀ। ਬੀਬੀ ਜਗੀਰ ਕੌਰ ਨੇ ਦੋਹਾਂ ਟੀਮਾਂ ਦੀ ਹੌਸਲਾਅਫ਼ਜਾਈ ਕਰਦਿਆਂ ਉਨ੍ਹਾਂ ਨੇ ਦੋਹਾਂ ਟੀਮਾਂ ਲਈ ਜਿੱਤ ਦੀ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਵੀ ਖਿਡਾਰੀ ਓਲੰਪਿਕ ਤੋਂ ਭਾਰਤ ਵਾਪਸ ਪਰਤਨਗੇ, ਤਾਂ ਉਨ੍ਹਾਂ ਐਸਜੀਪੀਸੀ ਵੱਲੋਂ ਸਨਮਾਨਤ ਕੀਤਾ ਜਾਵੇਗਾ।

ABOUT THE AUTHOR

...view details