ਬਠਿੰਡਾ 'ਚ ਮੀਂਹ ਨੇ ਤਾਪਮਾਨ ਕੀਤਾ ਠੰਢਾ, ਦੋ ਦਿਨ ਹੋਰ ਪਵੇਗਾ ਮੀਂਹ - ਬਦਲਾਅ ਆ ਗਿਆ ਹੈ
ਬਠਿੰਡਾ: ਸੂਬੇ ਭਰ ’ਚ ਹੋਈ ਹਲਕੀ ਬੂੰਦਾਬਾਂਦੀ ਤੋਂ ਬਾਅਦ ਮੌਸਮ ’ਚ ਬਦਲਾਅ ਆ ਗਿਆ ਹੈ ਤੇ ਤਾਪਮਾਨ ਵੀ ਹੇਠਾਂ ਡਿੱਗ ਗਿਆ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਵੈਸਟਰਨ ਡਿਸਟਰਬੈਂਸ ਦੇ ਚਲਦੇ ਇਨ੍ਹਾਂ ਦਿਨਾਂ ਦੇ ਵਿੱਚ ਮੀਂਹ ਪੈ ਰਿਹਾ ਹੈ। ਇਸ ਨੇ ਨਾਲ ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕੀ ਅਗਲੇ 2 ਦਿਨ ਹੋਰ ਸੂਬੇ ਭਰ ’ਚ ਹਲਕਾ ਮੀਂਹ ਪੈ ਸਕਦਾ ਹੈ ਜਿਸ ਕਾਰਨ ਕਿਸਾਨ ਆਪਣੀਆਂ ਫਸਲਾਂ ਨੂੰ ਪਾਣੀ ਨਾ ਲਾਣ ਕਿਉਕਿ ਅਜਿਹਾ ਕਰਨ ਨਾਲ ਫਸਲ ਦੇ ਝਾੜ ਉੱਤੇ ਫਰਕ ਪਵੇਗਾ।