ਕੌਮਾਂਤਰੀ ਨਗਰ ਕੀਰਤਨ ਪਹੁੰਚਿਆ ਲੁਧਿਆਣਾ, ਸੰਗਤ ਨੇ ਕੀਤਾ ਭਰਵਾਂ ਸਵਾਗਤ - ਸ੍ਰੀ ਨਨਕਾਣਾ ਸਾਹਿਬ
ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਸ਼ੁਰੂ ਹੋਇਆ ਕੌਮਾਂਤਰੀ ਨਗਰ ਕੀਰਤਨ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚੋਂ ਹੁੰਦਿਆਂ ਹੋਇਆਂ ਲੁਧਿਆਣਾ ਵਿੱਚ ਪਹੁੰਚਿਆ। ਸੰਗਤ ਨੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ। ਸੰਗਤ ਨੇ ਲੁਧਿਆਣਾ ਸ਼ਹਿਰ ਨੂੰ ਲਾਈਟਾਂ ਤੇ ਲੜੀਆਂ ਨਾਲ ਸਜਾਇਆ ਤੇ ਥਾਂ ਥਾਂ ਤੇ ਲੰਗਰ ਲਾਇਆ ਗਿਆ। ਹੁਣ ਇਹ ਨਗਰ ਕੀਰਨ ਅਗਲੇ ਪੜਾਅ ਲਈ ਰਵਾਨਾ ਹੋ ਗਿਆ ਹੈ।