ਕੋਰੋਨਾ ਵੈਕਸੀਨ ਪ੍ਰਤੀ ਨੌਜਵਾਨਾਂ ਦਾ ਵਧਿਆ ਉਤਸ਼ਾਹ - coronavirus update in punjab
ਅੰਮ੍ਰਿਤਸਰ: ਕੋਰੋਨਾ ਕਾਲ ਦੌਰਾਨ ਸਰਕਾਰ ਦੁਆਰਾ ਬਣਾਈ ਗਈ ਵੈਕਸੀਨ ਲਵਾਉਣ ਤੋਂ ਪਹਿਲਾਂ ਜਿਥੇ ਲੋਕ ਭੱਜ ਰਹੇ ਹਨ ਉਥੇ ਹੀ ਹੁਣ ਇਸ ਨੂੰ ਲਵਾਉਣ ਲਈ ਲੰਬੀਆਂ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਨਜ਼ਰ ਆ ਰਹੇ ਹਨ। ਉਥੇ ਹੀ ਜੇਕਰ ਮੀਆਂਵਿੰਡ ਬਲਾਕ ਦੀ ਗੱਲ ਕੀਤੀ ਜਾਵੇ ਤਾਂ ਇਥੇ ਵੀ ਲਗਾਤਾਰ ਲੋਕਾਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ। ਉਥੇ ਮੌਜੂਦ ਡਾਕਟਰ ਦਾ ਕਹਿਣਾ ਹੈ ਕਿ ਨੌਜਵਾਨ ਵੱਡੀ ਗਿਣਤੀ ’ਚ ਵੈਕਸੀਨ ਲਵਾਉਣ ਪਹੁੰਚ ਰਹੇ ਹਨ। ਉਹਨਾਂ ਨੇ ਕਿਹਾ ਕਿ ਉਥੇ ਡੋਜ਼ ਦੀ ਘਾਟ ਹੈ ਤੇ ਅੱਜ ਵੀ ਸਾਨੂੰ 60 ਡੋਜ ਹੀ ਮਿਲਿਆ ਹਨ ਜੋ 2 ਘੰਟੇ ਦਰਮਿਆਨ 40 ਡੋਜ ਲੱਗ ਚੁੱਕੀਆਂ ਹਨ।