ਚੰਨੀ ਦੇ ਮੁੱਖ ਮੰਤਰੀ ਬਣਨ ਦੀ ਖੁਸ਼ੀ 'ਚ ਸਾਬਕਾ ਫੌਜੀ ਨੇ ਢਾਬੇ 'ਤੇ ਲਾਇਆ ਲੰਗਰ - ਸਾਬਕਾ ਫੌਜੀ ਮੱਖਣ ਸਿੰਘ
ਗੁਰਦਾਸਪੁਰ: ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਦੀ ਖੁਸ਼ੀ ਵਿੱਚ ਸਾਬਕਾ ਫੌਜੀ ਮੱਖਣ ਸਿੰਘ ਵਲੋਂ ਆਪਣਏ ਢਾਬੇ 'ਤੇ ਮੁਫ਼ਤ ਖਾਣਾ ਖਵਾਇਆ ਗਿਆ। ਮੱਖਣ ਸਿੰਘ ਨੇ ਕਿਹਾ ਕਿ ਇਸ ਗੱਲ ਦੀ ਖੁਸ਼ੀ ਹੈ ਕਿ ਦਲਿਤ ਵਰਗ ਨੂੰ ਇਕ ਵੱਡੀ ਨੁਮਾਂਦੀਗੀ ਮਿਲੀ ਹੈ। ਉਹਨਾਂ ਕਿਹਾ ਕਿ ਹੁਣ ਵੱਡੀ ਉਮੀਦ ਹੈ ਕਿ ਦਲਿਤ ਅਤੇ ਗਰੀਬ ਲੋਕਾਂ ਦੀਆ ਮੰਗਾਂ ਦੀ ਸੁਣਵਾਈ ਪਹਿਲ ਅਧਾਰਿਤ ਹੋਵੇਗੀ। ਏਸੇ ਖੁਸ਼ੀ ਵਿੱਚ ਉਹਨਾਂ ਵੱਲੋਂ ਆਪਣੇ ਢਾਬੇ 'ਤੇ ਲੋਕਾਂ ਨੂੰ ਮੁਫ਼ਤ ਖਾਣਾ ਖਾਵਿਆ ਜਾ ਰਿਹਾ ਹੈ। ਸਥਾਨਿਕ ਲੋਕਾਂ ਦਾ ਕਹਿਣਾ ਹੈ ਕਿ ਢਾਬੇ ਦੇ ਮਾਲਿਕ ਸਾਬਕਾ ਫੌਜੀ ਮੱਖਣ ਸਿੰਘ ਇਕ ਨੇਕ ਇਨਸਾਨ ਹਨ। ਇਹ ਪਿਛਲੇ ਲੰਬੇ ਸਮੇ ਤੋਂ ਇਲਾਕੇ ਚ ਰਹਿ ਰਹੇ ਗ਼ਰੀਬਾਂ ਦੀ ਮਦਦ ਕਰਦੇ ਹਨ ਅਤੇ ਕਰੋਨਾ ਮਹਾਂਮਾਰੀ ਦੇ ਵਕਤ ਵੀ ਉਨ੍ਹਾਂ ਲੋੜਵੰਦਾਂ ਦੀ ਮੱਦਦ ਕੀਤੀ।