ਹਾਥਰਸ ਕਾਂਡ: ਰਾਏਕੋਟ ਵਿਖੇ ਅਕਾਲੀ ਦਲ ਅਤੇ ਦਲਿਤ ਸਮਾਜ ਦੇ ਲੋਕਾਂ ਨੇ ਕੀਤਾ ਪ੍ਰਦਰਸ਼ਨ - ਹਾਥਰਸ ਗੈਂਗਰੈਪ
ਲੁਧਿਆਣਾ: ਹਾਥਰਸ ਘਟਨਾ ਦੇ ਵਿਰੋਧ ਵਿੱਚ ਰਾਏਕੋਟ ਵਿਖੇ ਸ. ਹਰੀ ਸਿੰਘ ਨਲਵਾ ਚੌੰਕ 'ਚ ਅਕਾਲੀ ਦਲ ਅਤੇ ਦਲਿਤ ਸਮਾਜ ਵੱਲੋਂ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਅਤੇ ਦਲਿਤ ਆਗੂ ਅਜੈ ਗਿੱਲ ਦੀ ਦੇਖ-ਰੇਖ ਹੇਠ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਆਖਿਆ ਕਿ ਯੂਪੀ ਵਿੱਚ ਵਾਪਰੀ ਘਟਨਾ ਸਮੁੱਚੀ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਹੈ। ਉਨ੍ਹਾਂ ਕਿਹਾ ਕਿ ਯੂਪੀ ਦੀ ਭਾਜਪਾ ਸਰਕਾਰ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਥਾਂ ਬਚਾਉਣ 'ਚ ਲੱਗੀ ਹੋਈ ਹੈ।