ਸਿਹਤ ਵਿਭਾਗ ਵੱਲੋਂ ਈਜ਼ੀ-ਡੇ 'ਤੇ ਛਾਪੇਮਾਰੀ, ਮਿਆਦ ਪੂਰੀ ਕਰ ਚੁੱਕੇ ਸਮਾਨ ਨੂੰ ਕੀਤਾ ਨਸ਼ਟ - ਈਜ਼ੀਡੇ ਫ਼ਗਵਾੜਾ ਰੋਡ
ਹੁਸ਼ਿਆਰਪੁਰ: ਸਿਹਤ ਵਿਭਾਗ ਵੱਲੋਂ ਮੰਗਲਵਾਰ ਨੂੰ ਈਜ਼ੀ-ਡੇ 'ਤੇ ਛਾਪਾ ਮਾਰ ਕੇ ਮਿਆਦ ਪੂਰੀ ਕਰ ਚੁੱਕਿਆ ਖਾਣ ਪੀਣ ਦਾ ਸਾਮਾਨ ਨਸ਼ਟ ਕਰਵਾਇਆ ਗਿਆ। ਫੂਡ ਸੇਫਟੀ ਐਂਡ ਸਟੈਂਡਰਡ ਐਕਟ ਦੇ ਤਹਿਤ ਡਾ. ਸੁਰਿੰਦਰ ਸਿੰਘ ਵੱਲੋਂ ਇੱਕ ਸ਼ਿਕਾਇਤ ਦੇ ਆਧਾਰ 'ਤੇ ਫ਼ਗਵਾੜਾ ਰੋਡ ਸਥਿਤ ਈਜ਼ੀ-ਡੇ ਦੇ ਗਰੋਸਰੀ ਸਟੋਰਾਂ 'ਤੇ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਮੌਕੇ 'ਤੇ ਮਿਆਦ ਪੂਰੀਆਂ ਵਸਤੂਆਂ ਨੂੰ ਨਸ਼ਟ ਕਰਵਾਇਆ ਗਿਆ।