ਇਨਸਾਨੀਅਤ ਸ਼ਰਮਸਾਰ: ਪੁੱਤ ਨੇ ਆਪਣੇ ਪਿਓ ਦਾ ਵੱਢਿਆ ਹੱਥ ਅਤੇ ਪਾੜਿਆ ਸਿਰ
ਗੁਰਦਾਸਪੁਰ: ਸਾਡੇ ਸਮਾਜ ਵਿੱਚ ਕੁੱਝ ਘਟਨਾਵਾਂ ਅਜਿਹੀਆਂ ਵਾਪਰਦੀਆਂ ਹਨ, ਜਿਨ੍ਹਾਂ ਨੂੰ ਸੁਣ ਕੇ ਸਾਡੀ ਇਨਸਾਨੀਅਤ ਸ਼ਰਮਸ਼ਾਰ ਹੋ ਜਾਂਦੀ ਹੈ, ਇਸੇ ਤਰ੍ਹਾਂ ਹੀ ਇੱਕ ਘਟਨਾ ਜਿਲਾਂ ਗੁਰਦਾਸਪੁਰ ਵਿੱਚ ਸੁਣ ਨੂੰ ਮਿਲੀ ਹੈ, ਜਿਥੇ ਇੱਕ ਨਸ਼ੇੜੀ ਪੁੱਤ ਨੇ ਨਸ਼ਿਆਂ ਵਾਸਤੇ ਪੈਸੇ ਨਾ ਦੇਣ 'ਤੇ ਪਿਓ ਦਾ ਗੁੱਟ ਵੱਢ ਦਿੱਤਾ ਅਤੇ ਸਿਰ ਪਾੜ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਖਮੀ ਹੋਏ ਵਿਅਕਤੀ ਬੇਅੰਤ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਨਸ਼ੇ ਦਾ ਆਦੀ ਹੈ ਅਤੇ ਨਸ਼ੇ ਦੀ ਪੂਰਤੀ ਲਈ ਉਸ ਤੋਂ ਪੈਸਿਆਂ ਦੀ ਮੰਗ ਕਰ ਰਿਹਾ ਸੀ, ਜਦੋਂ ਉਸ ਨੇ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ ਤਾਂ ਉਸ ਨੇ ਇੱਕ ਤੇਜ਼ਧਾਰ ਹਥਿਆਰ ਦੇ ਨਾਲ ਉਸ 'ਤੇ ਹਮਲਾ ਕਰਕੇ ਉਸਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਪੀੜਤ ਵਿਅਕਤੀ ਨੇ ਪੰਜਾਬ ਸਰਕਾਰ 'ਤੇ ਆਰੋਪ ਲਗਾਏ ਹਨ ਕਿ ਪੰਜਾਬ ਸਰਕਾਰ ਦੇ ਨੇ ਨਸ਼ਾ ਖ਼ਤਮ ਕਰਨ ਦੀ ਗੱਲ ਕਹੀ ਸੀ, ਪਰ ਪੰਜਾਬ ਦੇ ਵਿੱਚ ਕੋਈ ਨਸ਼ਾ ਖ਼ਤਮ ਨਹੀਂ ਹੋਇਆ।