ਵਾਲਮੀਕਿ ਜਥੇਬੰਦੀਆਂ ਵੱਲੋਂ ਜਲੰਧਰ ਬੰਦ - Ram Siya Ke Luv Kush
ਨਿੱਜੀ ਚੈਨਲ 'ਤੇ ਚਲ ਰਹੇ ਸੀਰੀਅਲ ‘ਰਾਮ ਸੀਆ ਕੇ ਲਵ-ਕੁਸ਼’ ਵਿੱਚ ਭਗਵਾਨ ਵਾਲਮੀਕਿ ਜੀ ਦੇ ਕਿਰਦਾਰ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦੇ ਮਾਮਲੇ ਵਿੱਚ ਸ਼ਨਿਵਾਰ ਨੂੰ ਸਮੂਹ ਵਾਲਮੀਕਿ ਜਥੇਬੰਦੀਆਂ ਵੱਲੋਂ ਪੰਜਾਬ ਭਰ ਵਿਚ ਬੰਦ ਦਾ ਸੱਦਾ ਦਿੱਤਾ ਗਿਆ ਹੈ ਜਿਸ ਨੂੰ ਲੈ ਕੇ ਜਲੰਧਰ ਅੱਜ ਪੂਰੀ ਤਰ੍ਹਾਂ ਨਾਲ ਬੰਦ ਹੈ। ਵਾਲਮੀਕਿ ਸਮਾਜ ਦੇ ਨੇਤਾ ਸੁਭਾਸ਼ ਸੋਂਧੀ ਨੇ ਕਿਹਾ ਕਿ ਨਿੱਜੀ ਚੈਨਲ ਵਿੱਚ ਦਿਖਾਏ ਜਾ ਰਹੇ ਸੀਰੀਅਲ ਵਿੱਚ ਭਗਵਾਨ ਵਾਲਮੀਕਿ ਜੀ ਦੇ ਕਿਰਦਾਰ ਨੂੰ ਗਲਤ ਢੰਗ ਨਾਲ ਦਰਸਾਇਆ ਗਿਆ ਹੈ ਜਿਸ ਨੂੰ ਲੈ ਕੇ ਵਾਲਮੀਕਿ ਸਮਾਜ ਵਿੱਚ ਭਾਰੀ ਰੋਸ ਹੈ ਉਨ੍ਹਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਮੰਗ ਕੀਤੀ ਕਿ ਇਸ ਸੀਰੀਅਲ ਨੂੰ ਹੀ ਨਹੀਂ ਬਲਕਿ ਚੈਨਲ ਨੂੰ ਹੀ ਬੰਦ ਕਰਵਾਇਆ ਜਾਏ।
Last Updated : Sep 7, 2019, 12:24 PM IST