ਪਰਵਾਸੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ - ਖੁਦਕੁਸ਼ੀ
ਜਲੰਧਰ: ਜ਼ਿਲ੍ਹੇ ਦੇ ਗੋਬਿੰਦ ਨਗਰ ਵਿੱਚ ਇੱਕ ਪਰਵਾਸੀ ਨੇ ਆਪਣੇ ਕਮਰੇ ਦੇ ਵਿੱਚ ਪੱਖੇ ਨਾਲ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨ ਦਿਨ ਪਹਿਲਾਂ ਉਸ ਦੀ ਪਤਨੀ ਦੇ ਨਾਲ ਉਸ ਦਾ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਕਿ ਉਸਦੀ ਪਤਨੀ ਘਰ ਛੱਡ ਕੇ ਚਲੀ ਗਈ ਅਤੇ ਅੱਜ ਤੀਸਰੇ ਦਿਨ ਪਤਨੀ ਵੱਲੋਂ ਵਾਪਸ ਨਾ ਆਉਣ ਕਾਰਨ ਉਸ ਨੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ ਹੈ। ਇਸ ਮੌਕੇ ਏਐਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਰੋਹਿਤ ਦੇ ਰੂਪ ਵਿਚ ਹੋਈ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।