29 ਤਰੀਕ ਤੋਂ ਪਹਿਲਾਂ ਜੇਕਰ ਪ੍ਰਸ਼ਾਸ਼ਨ ਨੇ ਮੰਗਾ ਨਾ ਮਣੀਆ ਤਾਂ ਕਰਾਗੇ ਮੋਤੀ ਮਹਿਲ ਦਾ ਘਿਰਾਓ : ਇੰਪਲਾਈਜ਼ ਜੁਆਇੰਟ ਫੋਰਮ - Moti Mahal
ਪਟਿਆਲਾ : ਆਪਣੀ ਮੰਗਾਂ ਸਬੰਧੀ ਬਿਜਲੀ ਬੋਰਡ ਹੈਡ ਔਫ਼ਿਸ ਪਟਿਆਲਾ ਦੇ ਬਾਹਰ ਪੀ.ਐਸ.ਈ.ਬੀ ਇੰਪਲਾਈਜ਼ ਜੁਆਇੰਟ ਫੋਰਮ ਦੇ ਮੁਲਾਜ਼ਮਾਂ ਨੇ ਧਰਨਾ ਦਿੱਤਾ। ਲਾਜ਼ਮਾਂ ਦੀ ਤਰਫ ਤੋਂ ਆਪਣੀ ਮੰਗਾਂ ਸਬੰਧੀ ਬਿਜਲੀ ਬੋਰਡ ਹੈਡ ਔਫ਼ਿਸ ਪਟਿਆਲਾ ਦੇ ਬਾਹਰ ਸ਼ਾਂਤ-ਮਈ ਢੰਗ ਦੇ ਨਾਲ ਧਰਨਾ ਦਿੱਤਾ ਗਿਆ। ਉਨ੍ਹਾਂ ਵਲੋਂ ਵੱਡੇ-ਵੱਡੇ ਐਲਾਨ ਕੀਤੇ ਗਏ ਕਿ 29 ਤਰੀਕ ਤੋਂ ਪਹਿਲਾਂ ਜੇਕਰ ਪ੍ਰਸ਼ਾਸ਼ਨ ਨੇ ਸਾਡੇ ਨਾਲ ਮੀਟਿੰਗ ਨਾ ਕੀਤੀ ਤਾ 29 ਤਰੀਕ ਨੂੰ ਯੂ.ਟੀ ਮੁਲਾਜਮ ਅਤੇ ਪੈਨਸ਼ਨਰ ਮੁਲਾਜ਼ਮਾਂ ਦੇ ਨਾਲ ਅਸੀਂ ਮੋਤੀ ਮਹਿਲ ਦਾ ਘਿਰਾਓ ਕਰਾਂਗੇ। ਬਿਜਲੀ ਬੋਰਡ ਅੱਗੇ ਸੰਘਰਸ਼ ਕਰ ਰਹੇ ਮੁਲਾਜ਼ਮਾਂ ਦੀਆਂ ਪੰਜ ਮੰਗਾ ਹਨ। ਪੇ ਬੈਡ, 23 ਸਾਲਾਂ ਐਡਵਾਸ ਇਕਰੀਮੈਂਟ, ਮੁਲਾਜ਼ਮਾਂ ਦੀਆਂ ਪ੍ਰਮੋਸ਼ਨਾਂ, 4,000 ਥਰਮਲਾਂ ਦੀਆਂ ਮੁਲਾਜ਼ਮਾਂ ਵਾਲੀਆਂ ਪੋਸਟਾਂ ਖਤਮ ਕੀਤੀਆਂ ਗਈਆਂ ਲਾਗੂ ਕੀਤੀਆਂ ਜਾਣ, ਮੁਬਾਇਲ ਭਤਾ ਕੱਟਿਆ ਗਿਆ ਲਾਗੂ ਕੀਤਾ ਜਾਵੇ।