ਹੁਸੈਨੀਵਾਲਾ ਸਰਹੱਦ ਤੇ ਮਾਹੌਲ ਸ਼ਾਤੀਪੂਰਕ - ਫਿਰੋਂਜ਼ਪੁਰ
ਫ਼ਿਰੋਜ਼ਪੁਰ: ਜਿੱਥੇ ਜੰਮੂ-ਕਸ਼ਮੀਰ ਦੇ ਵਿੱਚ ਧਾਰਾ 370 ਖ਼ਤਮ ਹੋਣ ਨਾਲ ਦੇਸ਼ ਵਿੱਚ ਦਹਿਸ਼ਤ ਦਾ ਮਾਹੌਲ ਹੈ ਉੱਥੇ ਹੀ ਪਾਕਿਸਤਾਨ ਵੱਲੋਂ ਲਗਾਤਾਰ ਪੁਲਵਾਮਾ ਹਮਲੇ ਵਰਗੇ ਹਮਲੇ ਹੋਣ ਦੀ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ। ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ਨੂੰ ਵੀ ਹਾਈਅਲਰਟ ਤੇ ਰੱਖਿਆ ਗਿਆ ਹੈ ਪਰ ਜੇ ਫ਼ਿਰੋਜਪੁਰ ਸਰਹੱਦ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਹਾਲਾਤ ਆਮ ਵਾਂਗ ਹੀ ਹਨ ਲੋਕਾਂ ਵਿੱਚ ਕਿਸੇ ਕਿਸਮ ਦਾ ਕੋਈ ਡਰ ਨਹੀਂ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਹੱਦੀ ਫ਼ੌਜ ਆਪਣਾ ਕੰੰਮ ਪੂਰੀ ਮੁਸ਼ਤੈਦੀ ਨਾਲ ਕਰ ਰਹੀ ਹੈ।
Last Updated : Aug 9, 2019, 8:52 PM IST