ਗੁਰੂ ਘਰ ਮੱਥਾ ਟੇਕਣ ਗਏ ਅਪਾਹਿਜ ਦਾ ਢਹਿ ਗਿਆ ਮਕਾਨ - ਲੁਧਿਆਣਾ
ਲੁਧਿਆਣਾ: ਕਹਿੰਦੇ ਹਨ ਕਿ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ...। ਜਿਸ ਦੇ ਸਿਰ ਉੱਪਰ ਪਰਮਾਤਮਾ ਦਾ ਹੱਥ ਹੁੰਦਾ ਹੈ ਉਸਦੀ ਰਾਖੀ ਵੀ ਫਿਰ ਉਹ ਆਪ ਕਰਦਾ ਹੈ। ਅਜਿਹਾ ਹੀ ਕੁੱਝ ਖੰਨਾ ਦੇ ਪਿੰਡ ਚ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਇੱਕ ਅੰਗਹੀਣ ਵਿਅਕਤੀ ਰੋਜ਼ਾਨਾ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਤਾਂ ਮਗਰੋਂ ਉਸਦਾ ਮਕਾਨ ਡਿੱਗ ਗਿਆ। । ਇਸ ਗਰੀਬ ਇਨਸਾਨ ਦੀ ਸਾਰ ਲੈਣ ਕੋਈ ਪ੍ਰਸ਼ਾਸਨਿਕ ਅਧਿਕਾਰੀ ਅਤੇ ਪੰਚਾਇਤ ਵਾਲੇ ਨਹੀਂ ਆਏ ਸੀ। ਉਹਨਾਂ ਮੰਗ ਕੀਤੀ ਕਿ ਮਕਾਨ ਬਣਾਉਣ ਉੱਪਰ ਦੋ ਲੱਖ ਰੁਪਏ ਦਾ ਖਰਚ ਹੈ, ਜੋ ਸਰਕਾਰ ਵੱਲੋਂ ਉਸਨੂੰ ਦੇਣਾ ਚਾਹੀਦਾ ਹੈ।