ਹੁਸ਼ਿਆਰਪੁਰ: ਟੈਕਸੀ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਟਰਾਂਸਪੋਰਟ ਮੰਤਰੀ ਨੂੰ ਭੇਜਿਆ ਮੰਗ ਪੱਤਰ - ਮਾਝਾ ਮਾਲਵਾ ਦੁਆਬਾ
ਹੁਸ਼ਿਆਰਪੁਰ : ਸਥਾਨਕ ਸ਼ਹਿਰ 'ਚ ਮਾਝਾ ਮਾਲਵਾ ਦੁਆਬਾ ਰੋਡ ਹੈਲਪਲਾਈਨ ਬਾਰ ਫੇਅਰ ਸੁਸਾਇਟੀ ਦੀ ਅਹਿਮ ਮੀਟਿੰਗ ਹੋਈ। ਇਸ ਦੌਰਾਨ ਟੈਕਸੀ ਡਰਾਈਵਰਾਂ ਨੇ ਆਪਣੀਆਂ ਮੰਗਾਂ ਸਬੰਧੀ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੂੰ ਭੇਜਿਆ। ਇਸ ਦੌਰਾਨ ਗੱਲਬਾਤ ਕਰਦਿਆਂ ਸੁਸਾਇਟੀ ਦੇ ਮੈਂਬਰਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਪਹਿਲਾਂ ਹੀ ਕੋਰੋਨਾ ਦੀ ਮਾਰ ਕਾਰਨ ਕੰਮਕਾਜ ਠੱਪ ਪਿਆ ਤੇ ਦੂਜੇ ਪਾਸੇ ਉਨ੍ਹਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਪੁਲਿਸ ਮਹਿਕਮੇ ਵੱਲੋਂ ਕਾਗਜ਼ਾਂ ਨੂੰ ਚੈੱਕ ਕਰਨ ਦੀ ਆੜ 'ਚ ਟੈਕਸੀ ਚਾਲਕਾਂ ਨਾਲ ਹਮੇਸ਼ਾਂ ਸਵਾਰੀਆਂ 'ਚ ਪਰਿਵਾਰ ਦੇ ਸਾਹਮਣੇ ਗ਼ਲਤ ਵਿਵਹਾਰ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।