ਹੁਸ਼ਿਆਰਪੁਰ: ਸਿਹਤ ਵਿਭਾਗ ਨੇ ਈਜ਼ੀਡੇ ਅਤੇ ਸਬਵੇਅ ਨੂੰ ਕੀਤਾ ਸੀਲ - ਹੁਸ਼ਿਆਰਪੁਰ ਈਜ਼ੀਡੇ
ਹੁਸ਼ਿਆਰਪੁਰ: ਬੀਤੇ ਦਿਨੀਂ ਸਿਹਤ ਵਿਭਾਗ ਨੇ ਫਗਵਾੜਾ ਰੋਡ 'ਤੇ ਸਥਿਤ ਈਜ਼ੀਡੇ 'ਤੇ ਛਾਪਾ ਮਾਰ ਕੇ ਮਿਆਦ ਪੂਰੀ ਕਰ ਚੁੱਕੇ ਸਮਾਨ ਨੂੰ ਬਰਮਾਦ ਕਰਕੇ ਨਸ਼ਟ ਕੀਤਾ ਸੀ ਪਰ ਈਜ਼ੀਡੀ ਦੇ ਮਾਲਕ 'ਤੇ ਇਨ੍ਹਾਂ ਗੱਲਾਂ ਦਾ ਕੋਈ ਅਸਰ ਨਾਂ ਹੋਇਆ, ਬੁੱਧਵਾਰ ਨੂੰ ਇੱਕ ਵਾਰ ਫਿਰ ਸਿਹਤ ਵਿਭਾਗ ਨੇ ਈਜ਼ੀਡੇ 'ਤੇ ਛਾਪਾ ਮਾਰਿਆ ਤੇ ਮਿਆਦ ਪੂਰੀ ਕਰ ਚੁੱਕਿਆਂ ਸਮਾਨ ਬਰਮਾਦ ਕੀਤਾ, ਜਿਸ ਤੋਂ ਬਾਅਦ ਸਿਹਤ ਵਿਭਾਗ ਨੇ ਈਜ਼ੀਡੇ ਨੂੰ ਅਗਲੇ ਹੁਕਮਾਂ ਤੱਕ ਸੀਲ ਕਰ ਦਿੱਤਾ। ਇਸ ਦੇ ਨਾਲ ਹੀ ਸਿਹਤ ਵਿਭਾਗ ਨੇ ਈਜ਼ੀਡੇ ਨਾਲ ਸਬਵੇਅ 'ਤੇ ਵੀ ਛਾਪਾ ਮਾਰਿਆਂ ਜਿੱਥੇ ਟੀਮ ਨੇ ਦੇਖਿਆ ਨਾਂ ਤਾਂ ਸਮਾਜਿਕ ਦੂਰੀ ਸੀ ਨਾ ਹੀ ਸਫਾਈ ਦਾ ਕੋਈ ਪ੍ਰਬੰਧ ਸੀ। ਇਸ ਦੇ ਨਾਲ ਹੀ ਸਮਾਨ ਗਲਿਆ ਸੜਿਆ ਪਿਆ ਸੀ। ਜਿਸ 'ਤੇ ਕਾਰਵਾਈ ਕਰਦੇ ਹੋਏ ਵਿਭਾਗ ਨੇ ਇਸ ਨੂੰ ਅਗਲੇ ਹੁਕਮਾਂ ਤੱਕ ਸੀਲ ਕਰ ਦਿੱਤਾ ਹੈ।