ਹਾਈ ਕੋਰਟ ਨੇ ਸਿਪਾਹੀ ਹਰਜਿੰਦਰ ਸਿੰਘ ਦੀ ਅੰਤਰਿਮ ਜਮਾਨਤ ਦੀ ਅਰਜ਼ੀ ਖਾਰਜ - ਪੰਜਾਬ ਪੁਲਿਸ ਦੇ ਸਿਪਾਹੀ ਹਰਜਿੰਦਰ ਸਿੰਘ
ਚੰਡੀਗੜ੍ਹ: ਕੋਰੋਨਾ ਵਰਗੇ ਸਕੰਟ ਭਰੇ ਦੌਰ ਵਿੱਚ ਰਿਸ਼ਵਤ ਲੈਣ ਵਾਲੇ ਪੰਜਾਬ ਪੁਲਿਸ ਦੇ ਸਿਪਾਹੀ ਹਰਜਿੰਦਰ ਸਿੰਘ ਨੂੰ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ। ਹਾਈ ਕੋਰਟ ਨੇ ਹਰਜਿੰਦਰ ਸਿੰਘ ਦੀ ਅੰਤਰਿਮ ਜਮਾਨਤ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ। ਨਿਆਮੂਰਤੀ ਅਨਿਲ ਖੇਤਰਪਾਲ ਨੇ ਕਿਹਾ ਕਿ ਅਨੁਸ਼ਾਸਨਿਕ ਬਲਾਂ ਦੇ ਜਵਾਨਾਂ ਤੋਂ ਇਸ ਸਕੌਟ ਭਰੇ ਸਮੇਂ ਵਿੱਚ ਇਸ ਤਰ੍ਹਾਂ ਦੀ ਹਰਕਤ ਦੀ ਉਮੀਦ ਨਹੀਂ ਕੀਤੀ ਜਾ ਸਕਦੀ।