ਅਮਲੋਹ ਵਿੱਚ 30ਵਾਂ ਸਾਹਿਤਕ ਸਮਾਗਮ ਕਰਵਾਇਆ - ਸਮਾਗਮ ਸਵਰਗੀ ਮਾਸਟਰ ਕੈਲਾਸ਼ ਅਮਲੋਹੀ ਦੀ ਯਾਦ ਵਿੱਚ
ਫ਼ਤਹਿਗੜ੍ਹ ਸਾਹਿਬ: ਪੰਜਾਬੀ ਸਾਹਿਤ ਸਭਾ ਰਜਿ ਅਮਲੋਹ ਦਾ 30ਵਾਂ ਸਾਹਿਤਕ ਸਮਾਗਮ ਅਮਲੋਹ ਵਿਖੇ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਜਿਲ੍ਹਾ ਭਾਸ਼ਾ ਅਫ਼ਸਰ ਜਸਪ੍ਰੀਤ ਕੌਰ ਫ਼ਤਹਿਗੜ੍ਹ ਸਾਹਿਬ ਨੇ ਕੀਤੀ। ਇਸ ਸਮਾਗਮ ਵਿੱਚ ਸਮਾਜ ਸੇਵਕ ਜਤਿੰਦਰ ਸਿੰਘ ਰਾਮਗੜੀਆ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਸਾਹਿਤ ਸਭਾ ਦੇ ਪ੍ਰਧਾਨ ਮੇਹਰ ਸਿੰਘ ਰਾਏਵਾਲ ਨੇ ਕਿਹਾ ਕਿ ਪੰਜਾਬੀ ਸਾਹਿਤ ਨੇ ਇਹ ਸਮਾਗਮ ਸਵਰਗੀ ਮਾਸਟਰ ਕੈਲਾਸ਼ ਅਮਲੋਹੀ ਦੀ ਯਾਦ ਵਿੱਚ ਕਰਵਾਇਆ ਹੈ, ਜਿਸ ਵਿੱਚ ਉੱਘੇ ਸਾਹਿਤਕਾਰ ਤੇ ਲੇਖਕ ਪਹੁੰਚੇ ਹਨ, ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਦਾ ਸਾਹਿਤ ਵੱਲ ਰੁਝਾਨ ਨਹੀਂ ਹੈ ਜਾਂ ਕੁਝ ਆਪਣੇ ਰੁਝੇਵਿਆਂ ਕਰਕੇ ਵੀ ਸਾਹਿਤ ਨੂੰ ਤਰਜੀਹ ਨਹੀਂ ਦੇ ਰਹੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਹਿਤ ਨਾਲ ਜੁੜਨਾ ਚਾਹੀਦਾ ਹੈ ਇਸ ਦੇ ਨਾਲ ਜਿਥੇ ਸਾਡੇ ਗਿਆਨ ਵਿੱਚ ਵਾਧਾ ਹੁੰਦਾ ਹੈ, ਉਥੇ ਹੀ ਅਸੀਂ ਵਿਰਸੇ ਨਾਲ ਵੀ ਜੁੜਦੇ ਹਾਂ।