ਜਲੰਧਰ ’ਚ ਛਾਈ ਧੁੰਦ ਦੇ ਬੱਦਲ, ਸੀਤ ਨੇ ਠਾਰੇ ਲੋਕ - ਸਰਦੀ 'ਚ ਵਾਧਾ
ਜਲੰਧਰ: ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਜ਼ੋਰਦਾਰ ਸਰਦੀ ਪੈ ਰਹੀ ਹੈ। ਜੇਕਰ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਵਿੱਚ ਰਾਤ ਤੋਂ ਹੀ ਧੁੰਦ ਪੈਣੀ ਸ਼ੁਰੂ ਹੋ ਗਈ ਸੀ ਅਤੇ ਹੁਣ ਤੱਕ ਧੁੰਦ ਪੂਰੀ ਤਰ੍ਹਾਂ ਛਾਈ(Heavy fog in Jalandhar) ਹੋਈ ਹੈ। ਜ਼ਿਕਰਯੋਗ ਹੈ ਕਿ ਇਸ ਵਾਰ ਇਹ ਧੁੰਦ ਪਿਛਲੇ ਸਾਲਾਂ ਨਾਲੋਂ ਥੋੜ੍ਹਾ ਲੇਟ ਪੈਣੀ ਸ਼ੁਰੂ ਹੋਈ ਹੈ। ਧੁੰਦ ਦੇ ਕਾਰਨ ਅੱਜ ਜਿੱਥੇ ਇੱਕ ਪਾਸੇ ਗੱਡੀਆਂ ਦੀ ਰਫ਼ਤਾਰ ਧੀਮੀ ਹੋ ਗਈ। ਦੂਸਰੇ ਪਾਸੇ ਸ਼ਹਿਰ ਵਿੱਚ ਵੀ ਲੋਕਾਂ ਨੂੰ ਦੋਪਹੀਆ ਵਾਹਨ ਉਪਰ ਆਉਂਦੇ ਜਾਂਦੇ ਸਮੇਂ ਠੰਢ ਦਾ ਸਾਹਮਣਾ ਕਰਨਾ ਪਿਆ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਧੁੰਦ ਹੁਣ ਲਗਾਤਾਰ ਕੁਝ ਦਿਨ ਇਸੇ ਤਰ੍ਹਾਂ ਰਹੇਗੀ, ਜਿਸ ਨਾਲ ਪੰਜਾਬ ਵਿੱਚ ਸਰਦੀ ਹੋਰ ਵਧੇਗੀ। ਪ੍ਰਸ਼ਾਸਨ ਲੋਕਾਂ ਨੂੰ ਧੁੰਦ ਦੇ ਕਾਰਨ ਹੋਣ ਵਾਲੇ ਹਾਦਸਿਆਂ ਤੋਂ ਬਚਣ ਲਈ ਗੱਡੀ ਉੱਪਰ ਧੁੰਦ ਲਾਈਟਾਂ ਲਵਾਉਣ ਦੀ ਸਲਾਹ ਦੇ ਰਿਹਾ ਹੈ। ਇਸ ਦੇ ਨਾਲ ਹੀ ਆਪਣੀ ਰਫ਼ਤਾਰ ਨੂੰ ਕੰਟਰੋਲ ਕਰਨ ਦੀ ਗੱਲ ਵੀ ਕਰ ਰਿਹਾ ਹੈ। ਫਿਲਹਾਲ ਸਰਦੀ ਦੇ ਵਧਣ ਕਰਕੇ ਲੋਕ ਬਿਨਾਂ ਵਜ੍ਹਾ ਆਪਣੇ ਘਰੋਂ ਨਿਕਲਣ ਤੋਂ ਵੀ ਬਚ ਰਹੇ ਹਨ।