ਅਨੀਲ ਜੋਸ਼ੀ ’ਤੇ ਕਾਰਵਾਈ ਕਰਨ ਤੋਂ ਪਹਿਲਾਂ ਉਸ ਨੂੰ ਬਹੁਤ ਸਮਝਾਇਆ: ਮਦਨ ਮੋਹਨ ਮਿੱਤਲ - He explained
ਸ੍ਰੀ ਅਨੰਦਪੁਰ ਸਾਹਿਬ: ਭਾਜਪਾ ਆਗੂ ਅਨੀਲ ਜੋਸ਼ੀ ਦੀ ਭਾਜਪਾ ਖ਼ਿਲਾਫ਼ ਬੋਲਣ ’ਤੇ ਉਹਨਾਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਅਨਿਲ ਜੋਸ਼ੀ ਭਾਜਪਾ ਦੇ ਬੜੇ ਸੁਲਝੇ ਤੇ ਸਟੈਂਡ ਲੈਣ ਵਾਲੇ ਆਗੂ ਸਨ ਜੋ ਲਗਾਤਾਰ ਪਾਰਟੀ ਖ਼ਿਲਾਫ਼ ਬੋਲ ਰਹੇ ਸਨ। ਉਹਨਾਂ ਨੇ ਕਿਹਾ ਕਿ ਮੈਂ ਵੀ ਅਨਿਲ ਜੋਸ਼ੀ ਨੂੰ ਬਹੁਤ ਵਾਰ ਸਮਝਾਇਆ ਸੀ, ਪਰ ਉਹ ਬਾਜ਼ ਨਹੀਂ ਆਏ ਜਿਸ ਕਾਰਨ ਪਾਰਟੀ ਕੋਲ ਹੋਰ ਕੋਈ ਰਸਤਾ ਨਹੀਂ ਸੀ।