ਫਾਇਰਿੰਗ ਦੌਰਾਨ ਗੋਲੀ ਲੱਗੀ ਜਾਂ ਨਹੀਂ, ਪਰ ਆਰੋਪੀ ਨਿਰਦੋਸ਼ ਨਹੀਂ :ਹਾਈ ਕੋਰਟ - punjab haryana highcourt
ਚੰਜੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਲੁਧਿਆਣਾ ਦੇ ਜਮਾਨਤ ਸਬੰਧੀ ਇਕ ਮਾਮਲੇ ਵਿੱਚ ਸਾਫ ਕਰ ਦਿੱਤਾ ਹੈ ਕਿ ਜੇ ਕਰ ਕਿਸੀ ਵੱਲੋਂ ਚਲਾਈ ਗਈ ਗੋਲੀ ਕਿਸੀ ਨੂੰ ਨਹੀਂ ਲਗਦੀ ਤਾਂ ਇਸਦਾ ਮਤਲਬ ਇਹ ਨਹੀਂ ਕਿ ਉਹ ਦੋਸ਼ੀ ਨਹੀਂ ਹੈ। ਪਟੀਸ਼ਨਕਰਤਾ ਜਤਿੰਦਰ ਨੇ ਕਿਹਾ ਕਿ ਉਸ ਨੇ ਸ਼ਿਕਾਇਤਕਰਤਾ ਦੇ ਪਿਤਾ 'ਤੇ ਗੋਲੀ ਨਹੀਂ ਚਲਾਈ ਸੀ, ਬਲਕਿ ਹਵਾ 'ਚ ਫਾਇਰਿੰਗ ਕੀਤੀ ਸੀ, ਜਤਿੰਦਰ ਦਾ ਕਹਿਣਾ ਹੈ ਕਿ ਜੇਕਰ ਗੋਲੀ ਕਿਸੇ ਨੂੰ ਲੱਗੀ ਹੀ ਨਹੀਂ ਤਾਂ ਉਸ 'ਤੇ ਕਤਲ ਦੀ ਕੋਸ਼ਿਸ਼ ਦੀ ਧਾਰਾ ਕਿਉਂ ਲਗਾਈ ਗਈ ਹੈ। ਪਰ ਕੋਰਟ ਨੇ ਜਤਿੰਦਰ ਨੂੰ ਦੋਸ਼ੀ ਕਰਾਰ ਦਿੰਦਿਆਂ ਉਸ ਦੀ ਜਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ।