'ਮੱਕੀ ਦੀ ਰੋਟੀ ਅਤੇ ਸਰ੍ਹੋਂ ਦੇ ਸਾਗ ਨਾਲ ਹੋਵੇਗਾ ਹਰਨਾਜ਼ ਦਾ ਸਵਾਗਤ' - ਹਰਨਾਜ਼ ਦਾ ਪਰਿਵਾਰ
ਚੰਡੀਗੜ੍ਹ: ਮਿਸ ਯੂਨੀਵਰਸ 2021 ਦਾ ਖਿਤਾਬ ਹਰਨਾਜ਼ ਕੌਰ ਸੰਧੂ ਨੇ ਆਪਣੇ ਨਾਂ ਕਰ ਲਿਆ ਹੈ। ਤਕਰੀਬਨ 21 ਸਾਲਾਂ ਬਾਅਦ ਮਿਸ ਯੂਨੀਵਰਸ 2021 ਦਾ ਖਿਤਾਬ ਭਾਰਤ ਨੂੰ ਮਿਲਿਆ ਹੈ। ਹਰਨਾਜ਼ ਸੰਧੂ ਤੋਂ ਪਹਿਲਾਂ ਲਾਰਾ ਦੱਤਾ ਨੇ ਇਹ ਖਿਤਾਬ ਜਿੱਤਿਆ ਸੀ। ਹੁਣ ਹਰਨਾਜ਼ ਸੰਧੂ ਦੀ ਇਸ ਜਿੱਤ ’ਤੇ ਪੂਰੇ ਦੇਸ਼ ਨੂੰ ਮਾਣ ਹੈ। ਚੰਡੀਗੜ੍ਹ ਦੀ ਰਹਿਣ ਵਾਲੀ ਹਰਨਾਜ਼ ਸੰਧੂ ਇਸ ਤੋਂ ਪਹਿਲਾਂ ਵੀ ਕਈ ਸੁੰਦਰਤਾ ਮੁਕਾਬਲਿਆਂ ਵਿੱਚ ਹਿੱਸਾ ਲੈ ਚੁੱਕੀ ਹੈ। ਹਰਨਾਜ਼ ਸੰਧੂ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਧੀ ’ਤੇ ਬਹੁਤ ਮਾਣ ਹੈ। ਉਹ ਆਪਣੀ ਖੁਸ਼ੀ ਨੂੰ ਸ਼ਬਦਾਂ ਰਾਹੀ ਜ਼ਾਹਿਰ ਨਹੀਂ ਕਰ ਸਕਦੇ।
Last Updated : Dec 14, 2021, 10:49 AM IST