ਜਲਾਲਪੁਰ ਨੂੰ ਮਹਿਲਾ ਅਯੋਗ ਵੱਲੋਂ ਕਲੀਨ ਚਿੱਟ ਮਿਲਣ 'ਤੇ ਹਰਿੰਦਰਪਾਲ ਚੰਦੂਮਾਜਰਾ ਨੇ ਚੁੱਕੇ ਸਵਾਲ - harinderpal singh chandumajra
ਮਦਨ ਲਾਲ ਜਲਾਲਪੁਰ ਨੂੰ ਮਹਿਲਾ ਅਯੋਗ ਵੱਲੋਂ ਕਲੀਨ ਚਿੱਟ ਦੇਣ 'ਤੇ ਅਕਾਲੀ ਆਗੂ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜੇਕਰ ਮਹਿਲਾ ਅਯੋਗ ਵੀ ਸਿਆਸੀ ਦਬਾਅ ਹੇਠ ਆਪਣਾ ਕੰਮ ਕਰੇਗਾ ਤਾਂ ਔਰਤਾਂ ਆਪਣੇ ਇਨਸਾਫ਼ ਲਈ ਕਿਸ ਕੋਲ ਜਾਣਗੀਆਂ। ਦੱਸਣਯੋਗ ਹੈ ਕਿ ਕੁੱਝ ਦਿਨਾਂ ਪਹਿਲਾਂ ਮਦਲ ਲਾਲ ਜਲਾਲਪੁਰ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ 'ਚ ਉਹ ਮਹਿਲਾ ਪ੍ਰਤੀ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਦਿਖਾਈ ਦੇ ਰਹੇ ਸਨ। ਪਰ ਮਹਿਲਾ ਆਯੋਗ ਵੱਲੋਂ ਜਲਾਲਪੁਰ ਨੂੰ ਕਲੀਨ ਚਿਟ ਮਿਲ ਜਾਣ ਤੇ ਹਰਿੰਦਰਪਾਲ ਨੇ ਮਹਿਲਾ ਆਯੋਗ ਦੇ ਸਿਆਸੀ ਦਬਾਅ ਹੇਠ ਦਬੇ ਹੋਣ ਦੀ ਗੱਲ ਕਰਦਿਆਂ ਕਈ ਸਵਾਲ ਖੜੇ ਕੀਤੇ ਹਨ।