ਪਰਗਟ ਸਿੰਘ ਦਾ ਕੈਬਨਿਟ ਮੰਤਰੀ ਦੀ ਲਿਸਟ 'ਚ ਨਾਂਅ ਆਉਣ ਮਗਰੋਂ ਪਰਿਵਾਰ 'ਚ ਖੁਸ਼ੀ ਦੀ ਲਹਿਰ - Chief Minister Charanjit Channy
ਜਲੰਧਰ : ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਆਪਣੀ ਕੈਬਿਨਟ ਦਾ ਐਲਾਨ ਕੀਤਾ ਜਾਣਾ ਹੈ। ਇਸ ਮੌਕੇ ਲਈ ਕੁੱਝ ਅਜਿਹੇ ਨਾਂਅ ਹਨ ਜੋ ਕੈਬਨਿਟ ਦੇ ਐਲਾਨ ਤੋਂ ਪਹਿਲਾਂ ਹੀ ਮੰਤਰੀ ਪਦ ਲਈ ਪੱਕੇ ਹੋ ਚੁੱਕੇ ਹਨ। ਅਜਿਹਾ ਇਕ ਨਾਂਅ ਜਲੰਧਰ ਦੇ ਛਾਉਣੀ ਹਲਕੇ ਤੋਂ ਕਾਂਗਰਸ ਵਿਧਾਇਕ ਪਰਗਟ ਸਿੰਘ ਦਾ ਵੀ ਹੈ। ਲਿਸਟ ਵਿੱਚ ਪਰਗਟ ਸਿੰਘ ਦਾ ਨਾਂਅ ਪੱਕਾ ਹੋ ਜਾਣ ਨਾਲ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ ਹੈ। ਸ਼ਹਿਰ ਵਿਖੇ ਸਥਿਤ ਪਰਗਟ ਸਿੰਘ ਦੇ ਘਰ ਵਿਖੇ ਲੋਕਾਂ ਨੇ ਪਰਗਟ ਸਿੰਘ ਦੇ ਪਿਤਾ ਜੀ ਨੂੰ ਮਠਿਆਈ ਖੁਆ ਵਧਾਈ ਦਿੱਤੀ। ਇਸ ਮੌਕੇ ਪਰਗਟ ਸਿੰਘ ਦੇ ਨਜ਼ਦੀਕੀਆਂ ਅਤੇ ਉਨ੍ਹਾਂ ਦੇ ਪਿਤਾ ਜੀ ਨੇ ਹਾਈ ਕਮਾਨ ਦਾ ਧੰਨਵਾਦ ਕਰਦੇ ਹੋਏ ਖੁਸ਼ੀ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਰਗਟ ਸਿੰਘ ਨੂੰ ਇਹ ਦਿਨ ਦੇਖਣ ਵਾਸਤੇ ਕਾਫ਼ੀ ਇੰਤਜ਼ਾਰ ਕਰਨਾ ਪਿਆ ਤੇ ਹੁਣ ਉਹ ਦਿਨ ਆ ਗਿਆ ਜਦ ਉਨ੍ਹਾਂ ਦਾ ਪੁੱਤਰ ਪੰਜਾਬ ਸਰਕਾਰ ਵਿਚ ਬਤੌਰ ਕੈਬਨਿਟ ਮੰਤਰੀ ਸਹੁੰ ਚੁੱਕੇਗਾ।