ਪਿੰਡ ਜਲਵੇੜਾ ਕੋਲ ਨੈਸ਼ਨਲ ਹਾਈਵੇ ’ਤੇ ਮਿਲੀ ਅੱਧਸੜੀ ਲਾਸ਼ - village Jalwera
ਸਰਹਿੰਦ: ਬੀਤੇ ਦਿਨ ਸਰਹਿੰਦ ਨੈਸ਼ਨਲ ਹਾਈਵੇ ਤੇ ਪੈਂਦੇ ਪਿੰਡ ਜਲਵੇੜਾ ਕੋਲ ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ ਦਾ ਕਤਲ ਕਰ ਲਾਸ਼ ਨੂੰ ਅੱਗ ਲਗਾ ਦਿੱਤੀ ਗਈ, ਜਿਸ ਤੋਂ ਮਗਰੋਂ ਅੱਧ ਸੜੀ ਲਾਸ਼ ਮਿਲੀ ਜਿਸ ਦੀ ਪਛਾਣ ਓਮ ਪ੍ਰਕਾਸ਼ ਵੱਜੋਂ ਹੋਈ ਹੈ ਜੋ ਨਵਾਂਸ਼ਹਿਰ ਦੇ ਥਾਣਾ ਬਲਾਚੌਰ ਦੇ ਪਿੰਡ ਚਾਂਦਪੁਰ ਰੁੜਕੀ ਦਾ ਰਹਿਣ ਵਾਲਾ ਸੀ। ਇਸ ਸੰਬੰਧੀ ਮ੍ਰਿਤਕ ਦੇ ਭਰਾ ਧਰਮਪਾਲ ਨੇ ਦੱਸਿਆ ਕਿ ਓਮ ਪ੍ਰਕਾਸ਼ ਲੁਧਿਆਣਾ ਤੋਂ ਟਰੱਕ ਭਰ ਕੇ ਗਾਜ਼ੀਆਬਾਦ ਜਾ ਰਿਹਾ ਸੀ ਤਾਂ ਸਰਹਿੰਦ ਨੈਸ਼ਨਲ ਹਾਈਵੇ ਤੇ ਪੈਂਦੇ ਪਿੰਡ ਜਲਵੇੜਾ ਕੋਲ ਉਸਦਾ ਕਤਲ ਹੋ ਗਿਆ। ਜਿਸ ਦੀ ਜਾਂਚ ਪੁਲਿਸ ਕਰ ਰਹੀ ਹੈ।