ਗੁਰੂ ਨਗਰੀ ਦੇ ਪ੍ਰਸਿੱਧ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਕੀਤਾ ਇੱਕ ਵਿਸ਼ੇਸ਼ ਉਪਰਾਲਾ
ਅੰਮ੍ਰਿਤਸਰ: ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਮਾਹਨ ਸ਼ਹਾਦਤ ਨੂੰ ਸਿਜਦਾ ਕਰਦਿਆਂ ਗੁਰੂ ਨਗਰੀ ਦੇ ਪ੍ਰਸਿੱਧ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਇੱਕ ਵਿਸ਼ੇਸ਼ ਉਪਰਾਲਾ ਕੀਤਾ ਹੈ। ਪੇਪਰ ਆਰਟਿਸਟ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਦਰਸਾਉਂਦੀ ਇਕ ਕਲਾਕ੍ਰਿਤੀ ਮਾਲ ਆਫ਼ ਅੰਮ੍ਰਿਤਸਰ 'ਚ ਸੁਸ਼ੋਭਿਤ ਕੀਤੀ ਗਈ ਹੈ ਤਾਂ ਜੋ ਮਾਲ 'ਚ ਆਉਣ ਵਾਲੀ ਨੌਜਵਾਨ ਪੀੜੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋ ਜਾਣੂ ਹੋ ਕੇ ਸੇਧ ਲੈ ਸਕੇ ਅਤੇ ਗੁਰੂ ਸਾਹਿਬ ਦੇ ਦਿਖਾਏ ਰਸਤੇ ਤੇ ਚੱਲ ਸਕੇ। ਇਹ ਕਲਾਕ੍ਰਿਤੀ ਮਾਲ 'ਚ ਆਉਣ ਵਾਲੇ ਲੋਕਾਂ ਲਈ ਵੱਡੀ ਖਿੱਚ ਦਾ ਕੇਂਦਰ ਬਣ ਰਹੀ ਹੈ ਅਤੇ ਲੋਕ ਇਸ ਉਪਰਾਲੇ ਦੀ ਸ਼ਲਾਘਾ ਵੀ ਕਰ ਰਹੇ ਹਨ।