ਗੁਰਦਾਸਪੁਰ: ਨਵੇਂ ਸਾਲ ਦੀ ਆਮਦ ਨੂੰ ਲੈਕੇ ਪਨਬਸ ਡਿਪੂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ - happy new year
ਗੁਰਦਾਸਪੁਰ: ਸਾਲ 2020 ਦੌਰਾਨ ਦੁਨੀਆਂ ਭਰ 'ਚ ਕਰੋਨਾ ਮਹਾਂਮਾਰੀ ਦਾ ਬੁਰਾ ਅਸਰ ਰਿਹਾ ਅਤੇ ਇਸ ਉਮੀਦ ਨਾਲ ਕਿ ਆਉਣ ਵਾਲਾ ਸਾਲ 2021 ਚੰਗਾ ਹੋਵੇ ਅਤੇ ਹਰ ਵਰਗ ਲਈ ਖੁਸ਼ਹਾਲੀ ਵਾਲਾ ਹੋਵੇ। ਕਿਸਾਨੀ ਅੰਦੋਲਨ 'ਚ ਬੈਠੇ ਕਿਸਾਨਾਂ ਦੀਆ ਮੰਗਾ ਵੀ ਜਲਦ ਪੂਰੀਆ ਹੋਣ ਇਸ ਮਕਸਦ ਨਾਲ ਪੰਜਾਬ ਰੋਡਵੇਜ਼ ਮੁਲਾਜਮ ਜਥੇਬੰਦੀਆਂ ਵੱਲੋਂ ਬਟਾਲਾ ਪਨਬਸ ਡਿਪੂ 'ਚ ਸ਼੍ਰੀ ਅਖੰਡ ਪਾਠ ਸਾਹਿਬ ਦੀ ਆਰੰਭ ਕੀਤੇ ਗਏ ਅਤੇ 1 ਜਨਵਰੀ 2021 ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਪਨਬਸ ਮੁਲਾਜਮ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਉਹ ਖੁਦ ਵੀ ਕਿਸਾਨੀ ਅੰਦੋਲਨ ਦਾ ਸਮਰਥਨ ਕਰਦੇ ਹਨ ਅਤੇ ਅਰਦਾਸ ਕਰਦੇ ਹਨ ਕਿ ਜਲਦ ਕੇਂਦਰ ਸਰਕਾਰ ਕਿਸਾਨਾਂ ਦੀਆ ਮੰਗਾ ਨੂੰ ਪੂਰਾ ਕਰਦੇ ਹੋਏ ਖੇਤੀ ਕਾਨੂੰਨਾਂ ਨੂੰ ਰੱਦ ਕਰੇ।