8 ਜੂਨ ਨੂੰ ਖੁੱਲ੍ਹੇ ਮੰਦਰਾਂ ਲਈ ਜਾਰੀ ਹੋਈਆਂ ਗਾਈਡਲਾਈਨਜ਼ - ਕੋਰੋਨਾ ਲਾਗ
ਚੰਡੀਗੜ੍ਹ: ਕੋਰੋਨਾ ਲਾਗ ਕਾਰਨ ਲੱਗੇ ਲੌਕਡਾਊਨ ਤੋਂ ਬਾਅਦ ਅਨਲੌਕ 1.0 ਚੱਲ ਰਿਹਾ ਹੈ ਜਿਸ 'ਚ ਸਰਕਾਰ ਨੇ 8 ਜੂਨ ਨੂੰ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦੇ ਆਦੇਸ਼ ਦਿੱਤੇ ਸਨ। ਇਸ ਸਬੰਧ 'ਚ ਮਨਿਸਟਰੀ ਆਫ ਹੋਮ ਆਫਿਸ ਵੱਲੋਂ ਕੁਝ ਗਾਈਡਲਾਈਜ਼ ਵੀ ਜਾਰੀ ਹੋਈਆ ਹਨ। ਜ਼ਿਨ੍ਹਾਂ ਦੀ ਪਾਲਣਾ ਕਰਨਾ ਸਭ ਲਈ ਲਾਜ਼ਮੀ ਹੈ। ਸੈਕਟਰ ਬੀ ਦੇ ਸ੍ਰੀ ਚੇਤੰਨਿਆ ਗੌਡੀਆ ਮੱਠ ਦੇ ਬੁਲਾਰਾ ਜੇ ਪੀ ਗੁਪਤਾ ਨੇ ਦੱਸਿਆ ਕਿ ਇਨ੍ਹਾਂ ਗਾਈਡਲਾਈਨਜ਼ 'ਚ ਸ਼ਰਧਾਲੂ ਦਾ ਮਾਸਕ ਪਾਉਣਾ, ਸਮਾਜਿਕ ਦੂਰੀ ਦੀ ਪਾਲਣਾ ਕਰਨਾ ਜ਼ਰੂਰੀ ਹੈ।