ਪਠਾਨਕੋਟ ਗ੍ਰੇਨੇਡ ਹਮਲਾ: ਇਸ ਰਸਤੇ ਤੋਂ ਦਾਖਲ ਹੋਏ ਸਨ ਹਮਲਾਵਰ - ਪਠਾਨਕੋਟ ਗ੍ਰੇਨੇਡ ਹਮਲਾ
ਪਠਾਨਕੋਟ: ਬੀਤੀ ਰਾਤ ਆਰਮੀ ਏਰੀਏ ਦੇ ਬਾਹਰ ਦੋ ਹਮਲਾਵਰਾਂ ਨੇ ਪਠਾਨਕੋਟ ਵਿਖੇ ਹੈਂਡ ਗ੍ਰੇਨੇਡ ਸੁੱਟੇ, ਜਿਸ ਤੋਂ ਬਾਅਦ ਪੁਲਿਸ ਨੇ ਰਾਤ ਦੀ ਚੌਕਸੀ ਵਧਾ ਦਿੱਤੀ। ਇਸ ਦੇ ਨਾਲ ਹੀ ਪਠਾਨਕੋਟ 'ਤੇ ਰੈਡ ਅਲਰਟ ਵੀ ਜਾਰੀ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹੇ 'ਚ ਧੀਰਾ ਪੁਲ ਨੇੜੇ ਆਰਮੀ ਦੇ ਤ੍ਰਿਵੇਣੀ ਗੇਟ (Triveni Gate) 'ਤੇ ਗ੍ਰੇਨੇਡ ਹਮਲਾ (Grenade attack) ਹੋਇਆ ਹੈ, ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਮੋਟਰਸਾਈਕਲ ਸਵਾਰ (Motorcycle riders) ਸਨ। ਆਰਮੀ ਦੇ ਤ੍ਰਿਵੇਣੀ ਗੇਟ ਦੀ ਖਾਸੀਅਤ ਹੈ ਕਿ ਇਹ ਪਠਾਨਕੋਟ ਸ਼ਹਿਰ ਵਿੱਚ ਜਾ ਕੇ ਖੁੱਲ੍ਹਦਾ ਹੈ, ਇਹ ਰਸਤਾ ਪਠਾਨਕੋਟ ਤੇ ਜਲੰਧਰ ਨੈਸ਼ਨਲ ਹਾਈਵੇ (Pathankot, Jalandhar National Highway) ਨੂੰ ਵੀ ਆਪਸ ਵਿੱਚ ਜੋੜਦਾ ਹੈ। ਹਮਲਾਵਰ ਗ੍ਰੇਨੇਡ ਹਮਲਾ (pathankot granade attack) ਕਰਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਜਗ੍ਹਾ ਜਗ੍ਹਾ 'ਤੇ ਸਰਚ ਕਰ ਰਹੀ ਹੈ। ਇਸਦੇ ਨਾਲ ਹੀ ਨਾਕੇਬੰਦੀ ਵੀ ਕੀਤੀ ਜਾ ਰਹੀ ਹੈ।
Last Updated : Nov 22, 2021, 2:07 PM IST