ਹੁਸ਼ਿਆਰਪੁਰ ਦੇ ਇਸ ਸਕੂਲ ’ਚ 13 ਵਿਦਿਆਰਥੀ ਆਏ Corona Positive - ਹੁਸ਼ਿਆਰਪੁਰ
ਹੁਸ਼ਿਆਰਪੁਰ: ਜ਼ਿਲ੍ਹੇ ਬਲਾਕ ਤਲਵਾੜਾ ਦੇ ਪਿੰਡ ਪਲਾਹੜ ਵਿਚ ਸਰਕਾਰੀ ਸਕੂਲ( Government School In Punjab) ਦੇ 13 ਵਿਦਿਆਰਥੀਆਂ ਦੇ ਕੋਰੋਨਾ ਪਾਜੀਟਿਵ (Corona Positive) ਆਉਣ ਨਾਲ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਿਸਦੇ ਚੱਲਦੇ ਐਸਡੀਐਮ ਮੁਕੇਰੀਆਂ ਦੇ ਆਦੇਸ਼ ’ਤੇ ਸਕੂਲ ਨੂੰ 10 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਜਿਲ੍ਹਾਂ ਸਿਹਤ ਅਧਿਕਾਰੀ ਡਾ. ਪਲਵਿੰਦਰ ਕੌਰ ਨੇ ਦੱਸਿਆ ਕਿ ਸਾਰੇ ਬੱਚਿਆਂ ਦੇ ਟੈਸਟ ਕੀਤੇ ਗਏ ਹਨ। ਜਿਨ੍ਹਾਂ ਵਿਚੋਂ 13 ਵਿਦਿਆਰਥੀ ਪਾਜੀਟਿਵ (13 Student Corona Positive) ਆਉਣ ਤੋਂ ਬਾਅਦ ਬੱਚਿਆਂ ਦੇ ਪਰਿਵਾਰ ਅਤੇ ਸਕੂਲ ਦੇ ਅਧਿਆਪਕ ਦੇ ਟੈਸਟ ਕੀਤੇ ਗਏ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ।
Last Updated : Nov 26, 2021, 6:49 PM IST