ਪੰਜਾਬ ਸਰਕਾਰ ਨੇ ਸ਼ਹੀਦ ਕਿਸਾਨ ਦੇ ਪੋਤਰੇ ਨੂੰ ਦਿੱਤੀ ਸਰਕਾਰੀ ਨੌਕਰੀ - ਸ਼ਹੀਦ ਕਿਸਾਨ ਨੂੰ ਪਰਿਵਾਰ ਨੂੰ ਪੰਜ ਪੰਜ ਲੱਖ ਦਿੱਤਾ
ਸ੍ਰੀ ਮੁਕਤਸਰ ਸਾਹਿਬ: ਬੀਜੇਪੀ ਸਰਕਾਰ ਨੇ ਇੱਕ ਸਾਲ ਪਹਿਲਾਂ ਤਿੰਨ ਖੇਤੀ ਕਾਨੂੰਨ ਬਣਾਏ ਸਨ, ਜੋ ਕਿਸਾਨਾਂ ਨੂੰ ਨਾ ਮਨਜ਼ੂਰ ਸਨ। ਕਿਸਾਨਾਂ ਵੱਲੋਂ ਬਿੱਲ ਰੱਦ ਕਰਾਉਣ ਲਈ ਇਕ ਸਾਲ ਤੀਕਰ ਧਰਨੇ ਦੇਣੇ ਪਏ। ਜਿੱਥੇ ਕਈ ਕਿਸਾਨ ਸ਼ਹੀਦ ਵੀ ਹੋ ਗਏ ਸਨ। ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜੋ ਕਿਸਾਨ ਸ਼ਹੀਦ ਹੋਏ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇੱਕ ਇੱਕ ਸਰਕਾਰੀ ਨੌਕਰੀ ਅਤੇ ਪੰਜ ਪੰਜ ਲੱਖ ਰੁਪਏ ਦਿੱਤਾ ਜਾਵੇਗਾ। ਉਸ ਵਾਅਦੇ ਨੂੰ ਪੂਰਾ ਕਰਦਿਆਂ ਪੰਜਾਬ ਸਰਕਾਰ ਨੇ ਪਿੰਡ ਬਾਜਾ ਮਰਾੜ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਖੇਤੀਬਾੜੀ ਮਹਿਕਮੇ ਵਿੱਚ ਦਿੱਤੀ ਗਈ ਹੈ। ਉੱਥੇ ਹੀ ਉਸ ਨੇ ਆਪਣੇ ਪੰਜਾਬ ਸਰਕਾਰ ਦਾ ਅਤੇ ਜਗਜੀਤ ਸਿੰਘ ਹਨੀ ਫੱਤਣਵਾਲਾ ਪੰਜਾਬ ਜਨਰਲ ਸੈਕਟਰੀ ਕਾਂਗਰਸ ਦਾ ਧੰਨਵਾਦ ਕੀਤਾ। ਜਿਨ੍ਹਾਂ ਨੇ ਇਹ ਨੌਕਰੀ ਦਿਵਾਈ ਅਤੇ ਪੰਜ ਲੱਖ ਰੁਪਿਆ ਦਿਵਾਇਆ।