ਅਧੂਰੇ ਕਾਗਜ਼ਾਂ 'ਤੇ ਚੱਲ ਰਹੀਆਂ ਬੱਸਾਂ ਖ਼ਿਲਾਫ਼ ਸਰਕਾਰ ਹੋਈ ਸਖ਼ਤ - government
ਬਠਿੰਡਾ: ਪੰਜਾਬ ਵਿੱਚ ਸੱਤਾ ਪਰਿਵਰਤਨ ਤੋਂ ਬਾਅਦ ਲਗਾਤਾਰ ਚੰਨੀ ਸਰਕਾਰ (Channi Government) ਵੱਲੋਂ ਆਪਣੀਆਂ ਗਤੀਵਿਧੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ। ਟਰਾਂਸਪੋਰਟ ਮਾਫ਼ੀਆ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੀ ਆਰ ਟੀ ਸੀ ਦੇ ਜਨਰਲ ਮੈਨੇਜਰ ਰਮਨ ਸ਼ਰਮਾ ਦੁਆਰਾ ਬਠਿੰਡਾ ਦੇ ਬੱਸ ਸਟੈਂਡ ਵਿੱਚ ਬੱਸਾਂ ਦੇ ਕਾਗਜ਼ਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਜਨਰਲ ਮੈਨੇਜਰ ਨੇ ਦੱਸਿਆ ਕਿ ਪੰਜਾਬ ਦੇ ਗਵਰਨਰ ਅਤੇ ਪੀ ਪੀ ਸੀ ਦੇ ਆਦੇਸ਼ਾਂ ਅਨੁਸਾਰ ਬੱਸ ਸਟੈਂਡ ਪੰਜ ਸੌ ਮੀਟਰ ਦੇ ਘੇਰੇ ਵਿੱਚ ਬੱਸਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਤਕਰੀਬਨ 20 ਬੱਸਾਂ ਦੇ ਕਾਗਜ਼ ਚੈੱਕ ਕੀਤੇ ਗਏ, ਜਿਨ੍ਹਾਂ ਵਿੱਚੋਂ ਚਾਰ ਬੱਸਾਂ ਦੇ ਕਾਗਜ਼ ਅਧੂਰੇ ਪਾਏ ਗਏ ਅਤੇ ਉਨ੍ਹਾਂ ਬੱਸਾਂ ਨੂੰ ਰੂਟ ਤੋਂ ਹਟਾ ਦਿੱਤਾ ਗਿਆ ਹੈ। ਜਿਹੜੀਆਂ ਚਾਰ ਬੱਸਾਂ ਜਨਰਲ ਮੈਨੇਜਰ (General manager) ਵੱਲੋਂ ਰੂਟ ਤੋਂ ਹਟਾਈਆਂ ਗਈਆਂ ਹਨ ਉਨ੍ਹਾਂ ਵਿਚੋਂ ਇਕ ਬੱਸ ਗਰੀਨ ਟਰਾਂਸਪੋਰਟ ਫ਼ਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਦੀ ਹੈ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਵੀ ਇਹ ਜਾਂਚ ਜਾਰੀ ਰਹੇਗੀ ਅਤੇ ਅਧੂਰੇ ਕਾਗਜ਼ ਪੱਤਰਾਂ ਵਾਲੀਆਂ ਇਨ੍ਹਾਂ ਬੱਸਾਂ ਨੂੰ ਰੂਟ 'ਤੇ ਨਹੀਂ ਚੱਲਣ ਦਿੱਤਾ ਜਾਵੇਗਾ।