ਪੰਜਾਬ 'ਚ ਗੈਂਗਸਟਰ ਕਲਚਰ ਲੀਡਰਾਂ ਦੀ ਦੇਣ: ਗੁਰਦਿੱਤ ਸੇਖੋਂ - ਬਠਿੰਡਾ 'ਚ ਗੈਂਗਵਾਰ
ਬਠਿੰਡਾ: ਬੀਤੇ ਦਿਨੀਂ ਬਠਿੰਡਾ 'ਚ ਗੈਂਗਵਾਰ ਜਿਸ 'ਚ 2 ਨੌਜਵਾਨਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ, ਜਿਸ ਦੀ ਜ਼ਿੰਮੇਵਾਰੀ ਬੰਬੀਹਾ ਗਰੁੱਪ ਵੱਲੋਂ ਲਈ ਗਈ ਅਤੇ ਇਸ ਦੇ ਨਾਲ ਹੀ ਕੁੱਝ ਦੇਰ ਪਹਿਲਾਂ ਨੌਜਵਾਨ ਜੋ ਗੈਂਗਸਟਰ ਕਲਚਰ ਛੱਡ ਸਹੀ ਰਸਤੇ 'ਤੇ ਚੱਲ ਰਿਹਾ ਸੀ ਦਾ ਕਤਲ ਕਰ ਦਿੱਤਾ ਗਿਆ, ਇਸ ਸਭ ਨੂੰ ਅਤੇ ਪੰਜਾਬ 'ਚ ਗੈਂਗਸਟਰ ਕਲਚਰ ਨੂੰ ਆਮ ਆਦਮੀ ਪਾਰਟੀ ਦੇ ਫ਼ਰੀਦਕੋਟ ਵਿਧਾਨ ਸਭਾ ਹਲਕੇ ਦੇ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਨੇ ਸਬ ਰਾਜ ਨੇਤਾਵਾਂ ਦੀ ਦੇਣ ਦੱਸਿਆ। ਆਪਣੀ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕੇ ਪੰਜਾਬ ਦੇ ਨੌਜਵਾਨ ਜੋ ਖੇਡਾਂ 'ਚ ਜਾਂ ਪੜਾਈ 'ਚ ਮੱਲ੍ਹਾ ਮਾਰ ਰਹੇ ਹਨ। ਅਚਾਨਕ ਗੈਂਗਸਟਰ ਕਲਚਰ ਵੱਲ ਖਿਚੇ ਜਾਂਦੇ ਹਨ, ਉਨ੍ਹਾਂ ਨੂੰ ਰਾਜਨੇਤਾ ਹੀ ਆਪਣੇ ਫਾਇਦੇ ਲਈ ਪਾਵਰ ਦੇ ਕੇ ਇਸਤੇਮਾਲ ਕਰਦੇ ਹਨ।