ਹਥਿਆਰਾਂ ਦੀ ਨੋਕ 'ਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਸਰਗਨਾ ਗ੍ਰਿਫ਼ਤਾਰ - looting Gang Kapurthala
ਕਪੂਰਥਲਾ: ਸੁਲਤਾਨਪੁਰ ਲੋਧੀ ਵਿੱਚ ਬੀਤੀ ਦਿਨੀਂ ਪੰਤਜਲੀ ਸਟੋਰ, ਪਿੰਡ ਪੰਡੋਰੀ ਦੇ ਪਟਰੋਲ ਪੰਪ ਤੇ ਥਾਣਾ ਫੱਤੂਢੀਗਾ ਦੇ ਕਰਿਆਨਾ ਸਟੋਰ ਤੋਂ ਗੰਨ ਪੁਆਇਟ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਸਰਗਨਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਘਟਨਾਵਾਂ ਸੀਸੀਟੀਵੀ ਵਿੱਚ ਕੈਦ ਹੋ ਗਈਆ ਸਨ। ਘਟਨਾਵਾਂ ਦੇ ਕਈ ਦਿਨ ਬੀਤ ਜਾਣ ਤੋ ਬਾਅਦ ਪੁਲਿਸ ਨੇ ਮੁੱਖ ਆਰੋਪੀ ਸੁਖਵਿੰਦਰ ਸਿੰਘ ਉਰਫ਼ ਜੁਗਨੂੰ ਨਿਵਾਸੀ ਨੱਥੂਪੁਰ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿਸ ਕੋਲੋਂ ਪੁਲਿਸ ਨੇ 270 ਗ੍ਰਾਮ ਹੈਰੋਇਨ, ਇੱਕ ਪਿਸਤੌਲ ਸਮੇਤ ਚਾਰ ਜ਼ਿੰਦਾ ਰੋਦ ਤੇ ਇੱਕ ਬਿਨਾ ਨੰਬਰ ਪਲੇਟ ਮੋਟਰ ਸਾਇਕਲ ਵੀ ਬਰਾਮਦ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਡੀਐਸਪੀ ਸੁਲਤਾਨਪੁਰ ਲੋਧੀ ਸਰਵਣ ਸਿੰਘ ਬਲ ਨੇ ਦੱਸਿਆ ਕਿ ਪੁਲਿਸ ਨੇ ਤਲਵੰਡੀ ਚੋਧਰੀਆ ਰੋਡ 'ਤੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਮੋਟਰ ਸਾਇਕਲ ਸਵਾਰਵ ਤਿੰਨ ਨੋਜਵਾਨ ਪੁਲਿਸ ਨੂੰ ਦੇਖ ਵਾਪਸ ਜਾਣ ਲੱਗੇ ਤਾਂ ਪੁਲਿਸ ਵੱਲੋਂ ਚਾਲਕ ਨੂੰ ਕਾਬੂ ਕਰ ਲਿਆ ਗਿਆ, ਜਦਕਿ ਦੋ ਨੌਜਵਾਨ ਭੱਜਣ ਵਿੱਚ ਸਫਲ ਹੋ ਗਏ।