ਸਰਕਾਰੀ ਮਹਿੰਦਰਾ ਕਾਲਜ ਦੀ ਸਾਬਕਾ ਪ੍ਰਿੰਸੀਪਲ 'ਤੇ ਪ੍ਰੋਫੈਸਰਾਂ ਨੇ ਲਗਾਏ ਘੁਟਾਲੇ ਕਰਨ ਦੇ ਇਲਜ਼ਾਮ - Former Principal of Government Mahindra College
ਚੰਡੀਗੜ੍ਹ: ਸਰਕਾਰੀ ਮਹਿੰਦਰਾ ਕਾਲਜ ਦੇ ਤਿੰਨ ਅਧਿਆਪਕਾਂ ਨੇ ਕਾਲਜ ਦੀ ਸਾਬਕਾ ਪ੍ਰਿੰਸੀਪਲ ਸੰਗੀਤਾ ਹਾਂਡਾ 'ਤੇ ਵਿੱਤੀ ਬੇਨਿਯਮੀਆਂ ਕਰਨ ਦੇ ਇਲਜ਼ਾਮ ਲਗਾਏ ਹਨ। ਪ੍ਰੋਫੈਸਰ ਜਸ਼ਨਦੀਪ ਸਿੰਘ ਜੋਸ਼ੀ, ਅਮਰਿੰਦਰ ਸਿੰਘ ਟਿਵਾਣਾ ਅਤੇ ਮਨਦੀਪ ਸਿੰਘ ਨੇ ਕਿਹਾ ਕਿ ਪ੍ਰਿੰਸੀਪਲ ਨੇ ਆਪਣੇ ਕਾਰਜਕਾਲ ਦੌਰਾਨ ਪੀਟੀਏ ਫੰਡ ਵਿੱਚ ਬੇਵਜ੍ਹਾ ਵਾਧਾ ਕਰਕੇ ਵਿਦਿਆਰਥੀਆਂ 'ਤੇ ਵਾਧੂ ਬੋਝ ਪਾਇਆ ਅਤੇ ਕਈ ਤਰ੍ਹਾਂ ਦੀਆਂ ਵਿੱਤੀ ਬੇਨਿਯਮੀਆਂ ਕੀਤੀਆਂ। ਉਨ੍ਹਾਂ ਕਿਹਾ ਸਰਕਾਰ ਅਤੇ ਉੇੱਚ ਸਿੱਖਿਆ ਵਿਭਾਗ ਨੂੰ ਕਈ ਵਾਰ ਕੀਤੀਆਂ ਸ਼ਿਕਾਇਤਾਂ ਦੇ ਬਾਵਜੂਦ ਵੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।