ਪਟਿਆਲਾ ਦੇ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ ਮੁੜ ਕਾਂਗਰਸ ’ਚ ਹੋਏ ਸ਼ਾਮਲ - ਪੰਜਾਬ ਵਿਧਾਨਸਭਾ ਚੋਣ 2022
ਪਟਿਆਲਾ: ਪੰਜਾਬ ਵਿਧਾਨਸਭਾ ਚੋਣ 2022 (2022 Punjab Assembly Election) ਦਾ ਜਿੱਥੇ ਐਲਾਨ ਹੋ ਚੁੱਕਿਆ ਹੈ ਉੱਥੇ ਹੀ ਦੂਜੇ ਪਾਸੇ ਵੱਖ-ਵੱਖ ਪਾਰਟੀਆਂ ਚੋਂ ਵਰਕਰਾਂ ਦਾ ਇੱਕ ਦੂਜੇ ਦੀ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਚ ਸਾਮਲ ਹੋਣ ਦਾ ਰਿਵਾਜ਼ ਵੀ ਜਾਰੀ ਹੈ। ਇਸੇ ਦੇ ਚੱਲਦੇ ਸਾਬਕਾ ਮੇਅਰ ਅਤੇ ਸਾਬਕਾ ਚੇਅਰਮੈਨ ਇੰਪਰੁਵਮੈਂਟ ਵਿਸ਼ਨੂੰ ਸ਼ਰਮਾ ਕਾਂਗਰਸ ਚ ਸ਼ਾਮਲ ਹੋ ਗਏ ਹਨ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਸਾਡੇ ਪੁਰਾਣੇ ਪਾਰਟੀ ਵਰਕਰ ਮੁੜ ਤੋਂ ਪਾਰਟੀ ਚ ਸ਼ਾਮਲ ਹੋਏ ਹਨ ਜਿਸ ਨਾਲ ਪਾਰਟੀ ਨੂੰ ਹੋਰ ਵੀ ਜਿਆਦਾ ਤਾਕਤ ਮਿਲੇਗੀ। ਮੁੜ ਪਾਰਟੀ ’ਚ ਸ਼ਾਮਲ ਹੋਏ ਨਵਜੋਤ ਸਿੰਘ ਸਿੱਧੂ ਅਤੇ ਪਾਰਟੀ ਦਾ ਨਵਾਂ ਮਾਡਲ ਦੇਖ ਕੇ ਦੁਬਾਰਾ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਇਆ ਅਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਮੈ ਮੁੜ ਤੋਂ ਕਾਂਗਰਸ ਚ ਸ਼ਾਮਲ ਹੋ ਗਿਆ ਹਾਂ।