ਸਾਬਕਾ ਆਈਪੀਐਸ ਜ਼ਹੂਰ ਹੈਦਰ ਜੈਦੀ ਦੀ ਜੇਲ੍ਹ ਅੰਦਰ ਵਿਸ਼ੇਸ਼ ਸਹੂਲਤਾਂ ਦੀ ਅਰਜ਼ੀ ਨੂੰ ਅਦਾਲਤ ਨੇ ਕੀਤਾ ਖਾਰਜ - Former IPS officer Zahoor Haider Jaidi
ਚੰਡੀਗੜ੍ਹ: ਸ਼ਿਮਲਾ ਵਿੱਚ ਹੋਏ ਗੁੜੀਆ ਸਮੂਹਿਕ ਜਬਰ-ਜਨਾਹ ਦੇ ਇੱਕ ਮੁਲਜ਼ਮ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਬੂੜੈਲ ਜੇਲ੍ਹ ਵਿੱਚ ਬੰਦ ਸਾਬਕਾ ਆਈਪੀਐੱਸ ਅਧਿਕਾਰੀ ਜ਼ਹੂਰ ਹੈਦਰ ਜੈਦੀ ਨੇ ਚੰਡੀਗੜ੍ਹ ਅਦਾਲਤ ਵਿੱਚ ਜੇਲ੍ਹ ਅੰਦਰ ਬੀ ਕਲਾਸ ਦੀਆਂ ਸਹੂਲਤਾਂ ਦੀ ਮੰਗ ਕਰਦੀ ਅਰਜ਼ੀ ਲਗਾਈ ਸੀ। ਇਸ ਅਰਜ਼ੀ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਭਾਰਤੀ ਸੰਵਿਧਾਨ ਅਨੁਸਾਰ ਹਰ ਨਾਗਰਿਕ ਨੂੰ ਇੱਕੋ ਜਹੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।