ਰਮਦਾਸ ਚ ਪਹਿਲੀ ਵਾਰ ਬਣੀ ਕਾਂਗਰਸ ਦੀ ਕਮੇਟੀ, ਗੁਰਪਾਲ ਸਿੰਘ ਸਿੰਧੀ ਨੂੰ ਚੁਣਿਆ ਪ੍ਰਧਾਨ - ਗੁਰਪਾਲ ਸਿੰਘ ਸਿੰਧੀ
ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਰਮਦਾਸ ਚ ਬਣੀ ਕਾਂਗਰਸ ਦੀ ਕਮੇਟੀ ਰਮਦਾਸ ਤੋਂ ਗੁਰਪਾਲ ਸਿੰਘ ਸਿੰਧੀ ਬਣੇ ਨਗਰ ਕੋਂਸਲ ਦੇ ਪ੍ਰਧਾਨਬੀਤੀ 14 ਫਰਵਰੀ ਨੂੰ ਹੋਈਆਂ ਨਗਰ ਪੰਚਾਇਤ ਅਤੇ ਨਗਰ ਕੌਂਸਲ ਦੀਆਂ ਚੋਣਾਂ ਦੇ ਚਲਦੇ ਰਮਦਾਸ ਤੋਂ ਕਾਂਗਰਸ ਪਾਰਟੀ ਨੂੰ 11 ਸੀਟਾਂ ਵਿਚੋਂ 8 ਦੇ ਜਿੱਤ ਪ੍ਰਾਪਤ ਹੋਈ ਸੀ ਅਤੇ 3 ਤੇ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਸਨ। ਜਿਸਦੇ ਚਲਦੇ ਸਰਕਾਰ ਵਲੋਂ ਪ੍ਰਧਾਨਗੀ ਦੇ ਨੋਟੀਫਿਕੇਸ਼ਨ ਬਾਅਦ ਰਮਦਾਸ ਪ੍ਰਧਾਨਗੀ ਦੀ ਸੀਟ ਨੂੰ ਜਰਨੈਲ ਕੈਟਾਗਰੀ ਵਾਸਤੇ ਰਿਜਰਵ ਕੀਤਾ ਗਿਆ ਸੀ। ਅੱਜ ਜੇਤੂ ਉਮੀਦਵਾਰਾਂ ਵਲੋਂ ਵਾਰਡ ਨੂੰ 4 ਤੋਂ ਜੇਤੂ ਉਮੀਦਵਾਰ ਗੁਰਪਾਲ ਸਿੰਘ ਸਿੰਧੀ ਨੂੰ ਪ੍ਰਧਾਨ ਵਜੋਂ ਚੁਣਿਆ ਗਿਆ। ਜਿਸ ਮੌਕੇ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਅਤੇ ਉਹਨਾ ਦੇ ਪੁੱਤਰ ਕੰਵਰ ਪ੍ਰਤਾਪ ਸਿੰਘ ਅਜਨਾਲਾ ਵਲੋਂ ਨਵ ਚੁਣੇ ਪ੍ਰਧਾਨ ਨੂੰ ਸਨਮਾਨਿਤ ਕੀਤਾ ਗਿਆ ਅਤੇ ਸ਼ੁਭਕਾਮਨਾਵਾ ਦਿੱਤੀਆਂ ਗਈਆਂ।