ਪੰਜਾਬ

punjab

ਰੇਹੜੀ ਫੜੀ ਵਾਲਿਆਂ ਨੂੰ ਸਿਖਾਇਆ ਸਾਫ ਸਫਾਈ ਦਾ ਗੁਰ

By

Published : Sep 12, 2021, 6:25 PM IST

ਅੰਮ੍ਰਿਤਸਰ: ਜ਼ਿਲ੍ਹੇ ’ਚ ਨਗਰ ਪੰਚਾਇਤ ਅਜਨਾਲਾ (Ajnala) ਅਤੇ ਪੀਜੀਆਈ ਚੰਡੀਗੜ੍ਹ (PGI, Chandigarh) ਵੱਲੋਂ ਫੂਡ ਸੇਫ਼ਟੀ ਵਰਕਸ਼ਾਪ (food safety workshops) ਲਗਾ ਕੇ ਰੇਹੜੀ ਫੜੀ ਵਾਲਿਆਂ ਨੂੰ ਸਾਫ਼ ਸਫ਼ਾਈ ਰੱਖਣ ਲਈ ਪ੍ਰੇਰਿਤ ਕੀਤਾ। ਇਸ ਵਰਕਸ਼ਾਪ ਦੌਰਾਨ ਪ੍ਰੋਗਰਾਮ ਮੈਨੇਜਰ ਮਨਦੀਪ ਕੌਰ ਵੱਲੋਂ ਰੇਹੜੀ ਫੜੀ ਵਾਲਿਆਂ ਨੂੰ ਆਪਣਾ ਆਲਾ ਦੁਆਲਾ ਸਾਫ਼ ਸੁਥਰਾ ਰੱਖਣ ਦੇ ਤਰੀਕੇ ਦੱਸੇ ਗਏ। ਇਸ ਤੋਂ ਇਲਾਵਾ ਉਨ੍ਹਾਂ ਨੂੰ ਭੋਜਨ ਦੀ ਸੁਰੱਖਿਆ, ਭੋਜਨ ਤਿਆਰ ਕਰਨ ਅਤੇ ਖ਼ਰੀਦਣ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ, ਕੂੜਾ ਪ੍ਰਬੰਧਨ ਅਤੇ ਪਲਾਸਟਿਕ ਨਾ ਵਰਤਣ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਉਚੇਚੇ ਤੌਰ ’ਤੇ ਪਹੁੰਚੇ ਕੌਂਸਲਰ ਗੁਰਦੇਵ ਸਿੰਘ ਨਿੱਝਰ, ਸਾਬਕਾ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਡੈਮ ਤੇ ਪ੍ਰੋਗਰਾਮ ਮੈਨੇਜਰ ਮਨਦੀਪ ਕੌਰ ਵੱਲੋਂ ਰੇਹੜੀ ਫੜੀ ਵਾਲਿਆਂ ਨੂੰ ਟਰੇਨਿੰਗ ਸਰਟੀਫਿਕੇਟ, ਫੂਡ ਸੇਫ਼ਟੀ ਕਿੱਟਾਂ ਅਤੇ ਮਾਸਿਕ ਆਦਿ ਮੁਫ਼ਤ ਵੰਡੀਆਂ ਗਈਆਂ।

ABOUT THE AUTHOR

...view details