ਚੰਡੀਗੜ੍ਹ ਵਿੱਚ 5 ਨਵੇਂ ਕੋਰੋਨਾ ਕੇਸ ਆਏ ਸਾਹਮਣੇ - ਬਾਪੂ ਧਾਮ ਕਾਲੋਨੀ
ਚੰਡੀਗੜ੍ਹ: ਬਾਪੂ ਧਾਮ ਕਾਲੋਨੀ ਵਿੱਚ ਕੋਰੋਨਾ ਦੇ ਨਵੇਂ ਪੰਜ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚ 4 ਮਹਿਲਾਵਾਂ ਸ਼ਾਮਿਲ ਹਨ ਅਤੇ ਇੱਕ 18 ਸਾਲਾ ਲੜਕੇ ਦੀ ਰਿਪੋਰਟ ਪੌਜ਼ੀਟਿਵ ਆਈ ਹੈ। ਇਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਹੁਣ ਚੰਡੀਗੜ੍ਹ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 238 ਹੋ ਗਈ ਹੈ। ਇਨ੍ਹਾਂ 'ਚੋਂ ਇਸ ਵਕਤ 65 ਕੇਸ ਐਕਟਿਵ ਹਨ।