ਪੰਜਾਬ ਵਿਧਾਨ ਸਭਾ ਚੋਣਾਂ 2022: ਚੋਣ ਤੋਂ ਪਹਿਲਾਂ ਨਗਰ ਨਿਗਮ ਅੰਮ੍ਰਿਤਸਰ ਦੇ ਹਾਊਸ ਦੀ ਹੋਈ ਅੰਤਿਮ ਮੀਟਿੰਗ - Municipal Corporation Amritsar House held before the election
ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ਚੋਣਾਂ 2022(Punjab Assembly Election 2022) ਦੇ ਅਗਾਜ਼ ਨੂੰ ਲੈ ਕੇ ਅੱਜ ਅੰਮ੍ਰਿਤਸਰ ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਹਾਊਸ ਦੀ ਅੰਤਿਮ ਮੀਟਿੰਗ ਕੀਤੀ ਗਈ। ਸਰਵ ਸੰਮਤੀ ਨਾਲ ਪਾਸ ਕਰ ਸਾਰੇ ਹੀ ਕੰਮਾਂ ਦੀ ਪ੍ਰਵਾਨਗੀ ਤਿਆਰ ਕੀਤੀ ਗਈ। ਇਸ ਸੰਬਧੀ ਗੱਲਬਾਤ ਕਰਦਿਆਂ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਦੱਸਿਆ ਕਿ ਅਸੀਂ ਪੂਰੀ ਜਿੰਮੇਵਾਰੀ ਨਾਲ ਚੋਣ ਜ਼ਾਬਤਾ ਲਗਣ ਤੋਂ ਪਹਿਲਾਂ ਅੰਮ੍ਰਿਤਸਰ ਨਗਰ ਨਿਗਮ ਦੀ ਹਾਊਸ ਦੀ ਮੀਟਿੰਗ ਦਾ ਅਗਾਜ਼ ਕੀਤਾ ਹੈ। ਜਿਸਦੇ ਚੱਲਦੇ ਅੱਜ ਅਸੀਂ ਪੈਂਡਿੰਗ ਰਹਿੰਦੇ ਸਾਰੇ ਮੱਤੇ ਨੂੰ ਸਰਵ ਸੰਮਤੀ ਨਾਲ ਪ੍ਰਵਾਨਗੀ ਦਿੱਤੀ ਹੈ। ਬਾਕੀ ਰਹਿੰਦੇ ਕੰਮਾਂ ਨੂੰ ਸੰਪੂਰਨ ਕਰਨ ਲਈ ਮੀਟਿੰਗ ਵਿੱਚ ਬਣਦੇ ਫੈਸਲੇ ਕੀਤੇ ਹਨ ਅਤੇ ਜੋ ਬਾਅਦ ਵਿੱਚ ਕੋਈ ਕੰਮ ਪੈਂਡਿੰਗ ਨਾ ਰਹੇ।