ਕੁੱਝ ਘੰਟਿਆ 'ਚ ਪੁਲਿਸ ਨੇ ਬੱਚੇ ਨੂੰ ਲੱਭਿਆ, ਦੋਸ਼ੀ ਗ੍ਰਿਫ਼ਤਾਰ - ਫ਼ਿਰੋਜ਼ਪੁਰ ਪੁਲਿਸ
ਫਿਰੋਜ਼ਪੁਰ: ਫਿਰੋਜ਼ਪੁਰ ਵਿੱਚ ਨਵੇਂ ਤੈਨਾਤ ਹੋਏ ਐਸ.ਐਸ.ਪੀ ਪੂਰੀ ਚੁਸਤੀ ਵਿੱਚ ਦਿਖ ਰਹੇ ਹਨ, ਇਸੇ ਦਾ ਨਤੀਜਾ ਹੈ ਕਿ ਅਗਵਾ ਦੇ ਮਾਮਲੇ ਨੂੰ ਕੁੱਝ ਹੀ ਘੰਟਿਆਂ ਵਿੱਚ ਬੇ ਪਰਦਾ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਫ਼ਿਰੋਜ਼ਪੁਰ ਪੁਲਿਸ ਵੱਲੋ 16 ਸਾਲਾਂ ਬੱਚੇ ਨੂੰ ਅਗਵਾਹ ਕਰਨ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਸੀ, ਜਾਣਕਾਰੀ ਦਿੰਦਿਆਂ ਹੋਏ ਡਾ. ਨਰਿੰਦਰ ਭਾਰਗਵ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਫਿਰੋਜ਼ਪੁਰ ਨੇ ਦੱਸਿਆ ਕਿ ਸੰਜੂ ਸ਼ਰਮਾ ਪਤਨੀ ਕੁਲਦੀਪ ਕੌਸ਼ਿਕ ਵਾਸੀ ਦੇ ਬਿਆਨ 'ਤੇ ਮੁਕੱਦਮਾ ਦਰਜ ਹੋਇਆ ਸੀ, ਜਿਸ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਦੇ ਵੀਡਿਓ ਮੈਸੇਜ਼ ਵਿੱਚ ਉਸਦਾ ਲੜਕਾ ਕਹਿ ਰਿਹਾ ਸੀ ਕਿ ਉਸਨੂੰ ਅਗਵਾ ਕਰ ਲਿਆ ਹੈ। ਪੁਲਿਸ ਨੇ ਚੁਸਤੀ ਦਿਖਾਉਂਦੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ। ਗ੍ਰਿਫ਼ਤਾਰ ਦੋਸ਼ੀਆਂ ਦੇ ਕਬਜ਼ੇ ਵਿੱਚੋਂ 1 ਪਿਸਟਲ 32 ਬੋਰ ਸਮੇਤ 2 ਕਾਰਤੂਸ, 1 ਪਿਸਟਲ 315 ਬੋਰ ਦੇਸੀ ਸਮੇਤ 2 ਕਾਰਤੂਸ, 1 ਮੋਟਰਸਾਇਕਲ ਡੀਲਕਸ ਬਿਨਾਂ ਨੰਬਰੀ, ਅਗਵਾ ਹੋਏ ਬੱਚੇ ਦੀ ਐਕਟਿਵਾ ਬਰਾਮਦ ਕੀਤੇ ਗਏ। ਕੁੱਝ ਦੋਸ਼ੀ ਗ੍ਰਿਫ਼ਤਾਰ ਹਨ, ਰਹਿੰਦੇ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਲੜਕੇ ਦੇਵ ਦੇ ਪਰਿਵਾਰ ਨੇ ਪੁਲਿਸ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਹੈ।