ਫਾਜ਼ਿਲਕਾ ਦੇ ਨਸ਼ਾ ਛੁਡਾਉ ਕੇਂਦਰ ਵਿੱਚ ਸੋਸ਼ਲ ਡਿਸਟੇਂਸਿੰਗ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ
ਫਾਜ਼ਿਲਕਾ: ਦੇਸ਼ ਵਿੱਚ ਫੈਲੇ ਕੋਰੋਨਾ ਵਾਇਰਸ ਦੇ ਕਹਿਰ ਦੇ ਚਲਦੇ ਜਿੱਥੇ ਦੇਸ਼ ਭਰ ਵਿੱਚ ਲੌਕਡਾਊਨ ਕਰਨ ਤੋਂ ਬਾਅਦ ਕਰਫਿਊ ਲਗਾਇਆ ਗਿਆ ਹੈ। ਸਰਕਾਰ ਵੱਲੋਂ ਲੋਕਾਂ ਨੂੰ ਇਸ ਵਾਇਰਸ ਤੋਂ ਬਚਣ ਲਈ ਤਰ੍ਹਾਂ-ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣ ਦੇ ਉਪਾਅ ਦੱਸੇ ਜਾ ਰਹੇ ਹਨ, ਪਰ ਫਾਜ਼ਿਲਕਾ ਵਿੱਚ ਬਣੇ ਨਸ਼ਾ ਛੁਡਾਉ ਕੇਂਦਰ ਵੱਲੋਂ ਖੁਦ ਆਪ ਹੀ ਇਨ੍ਹਾਂ ਸਾਵਧਾਨੀਆਂ ਨੂੰ ਨਜ਼ਰ ਅੰਦਾਜ਼ ਕਰ ਸ਼ਰੇਆਮ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਫਾਜਿਲਕਾ ਵਿੱਚ ਬਣੇ ਨਸ਼ਾ ਛੁਡਾਉ ਕੇਂਦਰ ਵਿੱਚ ਨਸ਼ਾ ਛੱਡਣ ਦੀ ਦਵਾਈ ਲੈਣ ਆਏ ਨਸ਼ਾ ਪੀੜਤਾਂ ਦੀਆਂ ਬਿਨ੍ਹਾਂ ਸੋਸ਼ਲ ਡਿਸਟੇਂਸਿੰਗ ਦੀ ਪਰਵਾਹ ਕੀਤੇ ਬਿਨ੍ਹਾਂ ਲੰਮੀਆਂ-ਲੰਮੀਆਂ ਲਾਈਨਾ ਲੱਗੀਆ ਹੋਈਆ ਹਨ, ਇਨ੍ਹਾਂ ਲਾਇਨਾਂ ਦੇ ਲੱਗਣ ਦਾ ਕਾਰਨ ਹਸਪਤਾਲ ਵੱਲੋਂ ਨਸ਼ਾ ਛਡਾਓ ਕੇਂਦਰ ਵਿੱਚ ਲਾਇਟ ਨਾ ਹੋਣਾ ਅਤੇ ਜਨਰੇਟਰ ਨਾ ਚਲਣਾ ਦੱਸਿਆ ਜਾ ਰਿਹਾ ਹੈ।