ਭਾਜਪਾ ਵਿੱਚ 'ਮੈਂ' ਬਿਲਕੁਲ ਨਹੀਂ ਹੈ: ਫ਼ਤਿਹਜੰਗ ਬਾਜਵਾ - Fateh Jang Bajwa
ਚੰਡੀਗੜ੍ਹ: ਕਾਂਗਰਸ ਦੀ ਪਹਿਲੀ ਲਿਸਟ ਜਾਰੀ ਹੋ ਚੁੱਕੀ ਹੈ, ਜਿਸ ਤੋਂ ਬਾਅਦ ਐਲੀਗੇਸ਼ਨ ਲੱਗੇ ਹੋਏ ਚਿਹਰਿਆਂ ਨੂੰ ਵੀ ਪਾਰਟੀ ਨੇ ਟਿਕਟ ਵਿੱਚ ਜਗ੍ਹਾ ਦਿੱਤੀ ਹੈ। ਇਸ 'ਤੇ ਭਾਜਪਾ ਦੇ ਆਗੂ ਫਤਿਹਜੰਗ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹਰ ਪਾਰਟੀ ਦੀ ਆਪਣੀ ਸੋਚ ਹੁੰਦੀ ਹੈ। ਉਹਨਾਂ ਨੇ ਕਿਹਾ ਕਿ ਲੋਕਾਂ ਨੇ ਨਵੇਂ ਚਿਹਰਿਆਂ ਨੂੰ ਵੋਟ ਪਾਉਣੀ ਹੈ, ਭ੍ਰਿਸ਼ਟ ਨੇਤਾ ਨੂੰ ਲੋਕ ਕਦੇ ਵੀ ਵੋਟ ਨਹੀਂ ਪਾਉਣਗੇ। ਉਹਨਾਂ ਨੇ ਕਿਹਾ ਕਿ ਭਾਜਪਾ ਦੇ ਚਿਹਰੇ ਬਿਲਕੁਲ ਸਾਫ਼ ਹਨ, ਕਿਸੇ 'ਤੇ ਕੋਈ ਵੀ ਕੇਸ ਨਹੀਂ ਹੋਵੇਗਾ। ਅੱਗੇ ਉਹਨਾਂ ਨੇ ਕਿਹਾ ਕਿ ਮੈਂ ਚਾਹੁੰਣਾ ਹਾਂ ਕਿ ਜੋ ਸਰਕਾਰ ਕੇਂਦਰ ਦੀ ਹੋਵੇ ਉਹ ਹੀ ਪੰਜਾਬ ਵਿੱਚ ਹੋਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਭਾਜਪਾ ਵਿੱਚ ਮੈਂ ਨਹੀਂ ਹੈ, ਸਗੋਂ ਹਮ ਹੈ ਜਾਂ ਤੁਮ ਹੋ ਹੈ।