ਕਰਫਿਊ ਦੇ ਚੱਲਦੇ ਕਪੂਰਥਲਾ ਦੇ ਕਿਸਾਨ ਆਲੂਆਂ ਨੂੰ ਲੈ ਕੇ ਚਿੰਤਤ - ਪੰਜਾਬ ਕਰਫਿਊ
ਕਪੂਰਥਲਾ: ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਵਿੱਚ ਕਰਫਿਊ ਲਗਾਇਆ ਗਿਆ ਹੈ, ਜਿਸ ਨੂੰ ਲੈ ਕੇ ਕਿਸਾਨ ਆਲੂਆਂ ਨੂੰ ਲੈ ਕੇ ਚਿੰਤਾ ਵਿੱਚ ਹਨ। ਕਿਸਾਨਾ ਦਾ ਕਹਿਣਾ ਹੈ ਕਿ ਇਸ ਵਾਰ ਉਨ੍ਹਾਂ ਨੂੰ ਆਲੂਆਂ ਦੀ ਕੀਮਤ ਸਹੀ ਮਿਲਣੀ ਸੀ ਪਰ ਕੋਰੋਨਾ ਨੇ ਸਾਰਾ ਕੰਮ ਹੀ ਖ਼ਰਾਬ ਕਰ ਦਿੱਤਾ ਹੈ। ਇਸ ਲਈ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਉਨ੍ਹਾਂ ਨੂੰ ਆਲੂਆਂ ਦੇ ਸਟੋਰ ਕਰਨ ਦੀ ਵਿਵਸਥਾ ਕਰੇ।