ਕਿਸਾਨੀ ਮੋਰਚਾ ਜਿੱਤ ਕੇ ਆਉਣ 'ਤੇ ਇਲਾਕਾ ਵਾਸੀਆਂ ਨੇ ਕੀਤਾ ਸਵਾਗਤ - ਲੱਡੂ ਵੰਡ ਕੇ ਸਵਾਗਤ ਕੀਤਾ
ਤਰਨਤਾਰਨ: ਜਿੱਥੇ ਕਿਸਾਨੀ ਦੀ ਜਿੱਤ ਕਦੇ ਕੋਹਾਂ ਦੂਰ ਲੱਗਦੀ ਸੀ, ਉੱਥੇ ਹੀ ਕਿਸਾਨਾਂ ਦੇ ਹੌਸਲੇ ਜਜ਼ਬੇ ਅਤੇ ਕੁਰਬਾਨੀਆਂ ਨੇ ਮੋਦੀ ਸਰਕਾਰ ਨੂੰ ਝੁਕਣ ਲਈ ਮਜ਼ਬੂਰ ਕਰਤਾ ਦਿੱਤਾ। ਸਮੂਹ ਵਰਗ ਦੇ ਸਹਿਯੋਗ ਨੇ ਇੱਕ ਹੋਰ ਇਤਿਹਾਸ ਲਿਖ ਦਿੱਤਾ। ਇਸ ਅੰਦੋਲਨ ਦੀ ਫ਼ਤਿਹ(Kisani Morcha) ਦੀ ਖੁਸ਼ੀ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜਿਲ੍ਹਾ ਪ੍ਰਧਾਨ ਨੂੰ ਉਹਨਾਂ ਦੇ ਜਿਲ੍ਹੇ ਵਿੱਚ ਜਿੱਤ ਦੀ ਖੁਸ਼ੀ ਲੈ ਕਿ ਆਉਣ ਉਪਰੰਤ ਕਿਸਾਨਾਂ ਮਜ਼ਦੂਰਾਂ ਅਤੇ ਦੁਕਾਨਦਾਰਾਂ ਅਤੇ ਹੋਰ ਸਮੂਹ ਵਰਗ ਨੇ ਲੱਡੂ ਵੰਡ ਕੇ ਸਵਾਗਤ ਕੀਤਾ। ਗੁਰਸਾਬ ਸਿੰਘ ਨੇ ਕਿਹਾ 380 ਦਿਨਾਂ ਦੀ ਅਣਥੱਕ ਮਿਹਨਤ ਸਦਕਾ ਦਿੱਲੀ ਫ਼ਤਿਹ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਲੱਖ-ਲੱਖ ਮੁਬਾਰਕਾਂ।