ਕਿਸਾਨਾਂ ਨੇ ਮੋਦੀ ਦੀ ਰੈਲੀ ਦੇ ਫਾੜੇ ਪੋਸਟਰ, ਵੀਡੀਓ ਵਾਇਰਲ
ਸ੍ਰੀ ਫਤਿਹਗੜ੍ਹ ਸਾਹਿਬ: ਅੱਜ ਯਾਨੀ 5 ਜਨਵਰੀ ਨੂੰ ਫਿਰੋਜ਼ਪੁਰ ਵਿਖੇ ਹੋਣ ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦਾ ਵਿਰੋਧ ਲਗਾਤਾਰ ਜਾਰੀ ਹੈ। ਇਸੇ ਤਰ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ ਜਿਸ ’ਚ ਕਿਸਾਨ ਆਗੂਆਂ ਵੱਲੋਂ ਫਿਰੋਜ਼ਪੁਰ ਰੈਲੀ ਦੇ ਹੋਰਡਿੰਗ ਫਾੜੇ ਜਾ ਰਹੇ ਹਨ। ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਕਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਆਗੂਆਂ ਵੱਲੋਂ ਰੈਲੀ ਦਾ ਪ੍ਰਚਾਰ ਕਰ ਰਹੀਆਂ ਗੱਡੀਆਂ ਤੋਂ ਪੋਸਟਰ ਵੀ ਫਾੜੇ ਗਏ ਹਨ। ਨਾਲ ਹੀ ਪਾਰਟੀ ਦੇ ਝੰਡੇ ਉਤਾਰ ਕੇ ਇਹ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਭਾਜਪਾ ਦਾ ਪ੍ਰਚਾਰ ਨਾ ਕਰਨ ਜੇਕਰ ਅਜਿਹਾ ਹੁੰਦਾ ਹੈ ਤਾਂ ਉਹ ਵਿਰੋਧ ਜਾਰੀ ਰੱਖਣਗੇ।