ਕਿਸਾਨਾਂ ਦਾ ‘ਸ਼ੁਕਰਾਨਾ ਮਾਰਚ’ ਸ੍ਰੀ ਦਰਬਾਰ ਸਾਹਿਬ ਲਈ ਰਵਾਨਾ - ਕਿਸਾਨਾਂ ਵਿਚ ਬਹੁਤ ਭਾਰੀ ਉਤਸਾਹ
ਫਰੀਦਕੋਟ: ਕਿਸਾਨੀ ਸੰਘਰਸ਼ ਦੀ ਜਿੱਤ ਤੋਂ ਬਾਅਦ ਕਿਸਾਨਾਂ ਦਾ ਇੱਕ ਵੱਡਾ ਕਾਫਲਾ ਸ਼ੁਕਰਾਨਾ ਮਾਰਚ ਦੇ ਰੂਪ ’ਚ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਰਵਾਨਾ ਹੋਇਆ। ਇਸ ਮੌਕੇ ਇਸ ਸ਼ੁਕਰਾਨਾ ਮਾਰਚ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਅਤੇ ਬੀਕੇਯੂ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਨੇ ਕਿਹਾ ਕਿ ਵਾਹਿਗੁਰੂ ਦੀ ਮਿਹਰ ਸਦਕਾ ਹੀ ਕਿਸਾਨ ਸੰਘਰਸ਼ ਹਰ ਔਖੇ ਸਮੇਂ ਵੀ ਚੜ੍ਹਦੀਕਲਾ ਵਿਚ ਰਿਹਾ। ਸੰਘਰਸ਼ ਦੀ ਜਿੱਤ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਸਦਕਾ ਹੀ ਹੋਈ ਹੈ। ਇਸ ਲਈ ਉਨ੍ਹਾਂ ਵੱਲੋਂ ਵਾਹਿਗੁਰੂ ਦਾ ਸ਼ੁਕਰਾਨਾਂ ਕਰਨ ਲਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਵੱਡਾ ਜਥਾ ਫਰੀਦਕੋਟ ਤੋਂ ਰਵਾਨਾ ਹੋ ਗਿਆ ਹੈ। ਇਸ ਦੌਰਾਨ ਕਿਸਾਨਾਂ ਵਿਚ ਬਹੁਤ ਭਾਰੀ ਉਤਸਾਹ ਹੈ