ਖੇਤੀ ਬਿੱਲ: ਮੋਗਾ ਦੇ ਪਿੰਡ ਡਗਰੂ 'ਚ ਕਿਸਾਨਾਂ ਨੇ ਰੇਲਵੇ ਲਾਈਨ ਰੋਕ ਕੀਤਾ ਰੋਸ ਪ੍ਰਦਰਸ਼ਨ - ਮੋਗਾ ਰੇਲਵੇ ਲਾਈਨ
ਮੋਗਾ: ਪਿੰਡ ਡਗਰੂ ਵਿਖੇ ਕਿਸਾਨਾਂ ਨੇ ਖੇਤੀ ਬਿੱਲਾਂ ਦੇ ਵਿਰੋਧ 'ਚ ਮੋਗਾ ਰੇਲਵੇ ਲਾਈਨ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ। ਕਿਸਾਨ ਆਗੂਆਂ ਨੇ ਕਿਹ ਕਿ ਇਸ ਧਰਨੇ ਵਿੱਚ ਕਿਸੇ ਵੀ ਸਿਆਸੀ ਪਾਰਟੀ ਨੂੰ ਦਖ਼ਲ ਅੰਦਾਜ਼ੀ ਨਹੀਂ ਕਰਨ ਦਿੱਤੀ ਜਾਵੇਗੀ। ਇਹ ਰੋਸ ਪ੍ਰਦਰਸ਼ਨ ਉਦੋਂ ਤੱਕ ਚਾਲੂ ਰਹਿਣਗੇ, ਜਦੋਂ ਤੱਕ ਕੇਂਦਰ ਬਿੱਲ ਰੱਦ ਨਹੀਂ ਕਰਦੀ।